Home Remedies : ਵਾਇਰਲ ਬੁਖਾਰ ਲਈ ਰਾਮਬਾਣ ਹੁੰਦੇ ਨੇ ਇਹ ਘਰੇਲੂ ਨੁਸਖੇ, ਤੁਹਾਨੂੰ ਮਿਲੇਗੀ ਤੁਰੰਤ ਰਾਹਤ
ਵਾਇਰਲ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨਾ ਸਿਹਤਮੰਦ ਮੰਨਿਆ ਜਾ ਸਕਦਾ ਹੈ। ਇਸ ਦੇ ਲਈ ਰੋਜ਼ ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤੇ ਚਬਾਓ।
Download ABP Live App and Watch All Latest Videos
View In Appਮੀਂਹ ਤੇ ਕਈ ਵਾਰੀ ਧੁੱਪ ਕਾਰਨ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਲੱਗਣ ਦਾ ਖਦਸ਼ਾ ਵੱਧ ਜਾਂਦਾ ਹੈ।
ਹਲਦੀ ਅਤੇ ਸੁੱਕਾ ਅਦਰਕ ਪਾਊਡਰ ਵਾਇਰਲ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਇਸ ਦੇ ਲਈ ਸੁੱਕੇ ਅਦਰਕ ਪਾਊਡਰ ਅਤੇ ਹਲਦੀ ਪਾਊਡਰ ਨੂੰ ਮਿਲਾ ਕੇ 1 ਕੱਪ ਪਾਣੀ 'ਚ ਉਬਾਲ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ।
ਇਸ ਨੂੰ ਪੀਣ ਨਾਲ ਬੁਖਾਰ ਦੇ ਨਾਲ-ਨਾਲ ਗਲੇ 'ਚ ਖਰਾਸ਼, ਛਾਤੀ 'ਚ ਬਲਗਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਵਾਇਰਲ ਬੁਖਾਰ ਨੂੰ ਘੱਟ ਕਰਨ ਲਈ ਡਾਕਟਰ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਕੰਟਰੋਲ ਕਰਨ ਲਈ ਕੁਝ ਘਰੇਲੂ ਨੁਸਖਿਆਂ ਦਾ ਵੀ ਸਹਾਰਾ ਲੈ ਸਕਦੇ ਹੋ।
ਵਾਇਰਲ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੇਥੀ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਲਈ 1 ਕੱਪ ਪਾਣੀ ਗਰਮ ਕਰੋ। ਇਸ ਤੋਂ ਬਾਅਦ ਇਸ 'ਚ 1 ਚਮਚ ਮੇਥੀ ਦਾਣਾ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਨੂੰ ਇਕ ਕੱਪ 'ਚ ਛਾਣ ਕੇ ਉਸ 'ਚ ਸ਼ਹਿਦ ਮਿਲਾ ਕੇ ਪੀਓ।
ਬਦਲਦੇ ਮੌਸਮ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਬਚਾਅ ਲਈ ਕਈ ਘਰੇਲੂ ਨੁਸਖੇ ਅਜ਼ਮਾਏ ਜਾ ਸਕਦੇ ਹਨ।
ਵਾਇਰਲ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਅਤੇ ਕਾਲੀ ਮਿਰਚ ਤੁਹਾਡੀ ਸਿਹਤ ਲਈ ਸਿਹਤਮੰਦ ਮੰਨੀ ਜਾ ਸਕਦੀ ਹੈ। ਇਸ ਦਾ ਸੇਵਨ ਕਰਨ ਲਈ ਸ਼ਹਿਦ ਨੂੰ ਥੋੜ੍ਹਾ ਗਰਮ ਕਰੋ। ਇਸ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਪਾਊਡਰ ਮਿਲਾ ਕੇ ਸੇਵਨ ਕਰੋ।