Election Results 2024
(Source: ECI/ABP News/ABP Majha)
Health News: ਹੁੱਕਾ ਸਿਹਤ ਲਈ ਕਿੰਨਾ ਖਤਰਨਾਕ? ਸਿਹਤ ਮਾਹਿਰ ਤੋਂ ਜਾਣੋ ਇਸ ਦੇ ਸੇਵਨ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ
ਸ਼ਹਿਰੀ ਖੇਤਰਾਂ ਵਿੱਚ ਵੀ ਹੁੱਕਾ ਬਾਰਾਂ ਦੀ ਗਿਣਤੀ ਵਧ ਰਹੀ ਹੈ। ਹੁੱਕਾ ਇਕ ਤਰ੍ਹਾਂ ਦਾ ਨਸ਼ਾ ਹੈ, ਜਿਸ ਦਾ ਨਸ਼ਾ ਵਧਦਾ ਜਾ ਰਿਹਾ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਹੁੱਕਾ ਸਿਹਤ ਲਈ ਕਿੰਨਾ ਖਤਰਨਾਕ ਹੈ।
Download ABP Live App and Watch All Latest Videos
View In Appਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਪੁਰਾਣੇ ਸਮੇਂ ਤੋਂ ਹੀ ਹੁੱਕਾ ਪੀਂਦੇ ਆ ਰਹੇ ਹਨ। ਉਸ ਸਮੇਂ ਇਸ ਦੀ ਵਰਤੋਂ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਹੁੰਦੀ ਸੀ। ਲੋਕ ਇਸ ਵਿੱਚ ਤੰਬਾਕੂ ਪਾ ਕੇ ਹੁੱਕਾ ਪੀਂਦੇ ਸਨ ਪਰ ਪਿਛਲੇ ਕੁ੍ੱਝ ਸਾਲਾਂ ਤੋਂ ਸ਼ਹਿਰਾਂ ਵਿੱਚ ਹੁੱਕਾ ਤੇਜ਼ੀ ਨਾਲ ਵਧਿਆ ਹੈ।
ਸਿਗਰੇਟ ਦੀ ਤਰ੍ਹਾਂ, ਇਸ ਵਿੱਚ ਵੀ ਨਿਕੋਟੀਨ ਅਤੇ ਟਾਰ ਹੁੰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹਨ। ਨਿਕੋਟੀਨ ਦੀ ਮੌਜੂਦਗੀ ਕਾਰਨ, ਇਹ ਸਿਗਰਟ ਦੀ ਤਰ੍ਹਾਂ ਨਸ਼ਾ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਹੁੱਕਾ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਸਿਹਤ ਮਾਹਿਰਾਂ ਨੇ ਦੱਸਿਆ ਕਿ ਅੱਜਕੱਲ੍ਹ ਫਲੇਵਰ ਵਾਲਾ ਹੁੱਕਾ ਉਪਲਬਧ ਹੋ ਗਿਆ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਨੁਕਸਾਨਦੇਹ ਨਹੀਂ ਹੈ ਪਰ ਫਲੇਵਰਡ ਹੁੱਕੇ 'ਚ ਚਾਰਕੋਲ ਵੀ ਹੁੰਦਾ ਹੈ, ਜਿਸ ਦਾ ਧੂੰਆਂ ਫੇਫੜਿਆਂ 'ਚ ਜਾ ਕੇ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਸਿਹਤ ਮਾਹਿਰਾਂ ਅਨੁਸਾਰ ਹੁੱਕਾ ਪੀਣ ਨਾਲ ਧੂੰਆਂ ਸਰੀਰ ਵਿੱਚ ਦਾਖਲ ਹੁੰਦਾ ਹੈ, ਜਿਸ ਨਾਲ ਫੇਫੜਿਆਂ ਵਿੱਚ ਇਨਫੈਕਸ਼ਨ ਫੈਲਦੀ ਹੈ। ਇਸ ਨਾਲ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ। ਕੁੱਝ ਮਾਮਲਿਆਂ ਵਿੱਚ ਹੁੱਕਾ ਵੀ ਦਿਲ ਦੇ ਰੋਗ ਅਤੇ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।
ਹੁੱਕੇ 'ਚ ਵਰਤੇ ਜਾਣ ਵਾਲੇ ਕੁੱਝ ਫਲੇਵਰ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ। ਹੁੱਕਾ ਪੀਣ ਨਾਲ ਪਿਸ਼ਾਬ ਵਿਚ ਕ੍ਰੀਏਟੀਨਾਈਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਕਿਡਨੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਜ਼ਿਆਦਾ ਦੇਰ ਤੱਕ ਹੁੱਕਾ ਪੀਣ ਨਾਲ ਸਰੀਰ ਦੇ ਕਈ ਅੰਗਾਂ 'ਤੇ ਮਾੜਾ ਅਸਰ ਪੈਂਦਾ ਹੈ।
ਸਿਹਤ ਮਾਹਿਰਾਂ ਮੁਤਾਬਕ ਕਈ ਲੋਕ ਇਕ ਹੀ ਹੁੱਕਾ ਪੀਂਦੇ ਹਨ, ਜਿਸ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰ੍ਹਾਂ ਦੀਆਂ ਬੈਕਟੀਰੀਆ ਸੰਬੰਧੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ। ਮੂੰਹ ਦੀ ਕੋਈ ਵੀ ਬਿਮਾਰੀ ਦੂਜੇ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ।