Breastfeeding: ਦਿਨ 'ਚ ਕਿੰਨੀ ਵਾਰ ਕਰਵਾਉਣਾ ਚਾਹੀਦਾ ਬ੍ਰੈਸਟਫੀਡ? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ
ਅਸੀਂ ਸਾਰੇ ਜਾਣਦੇ ਹਾਂ ਕਿ ਨਵਜੰਮੇ ਬੱਚੇ ਲਈ ਮਾਂ ਦੇ ਦੁੱਧ ਤੋਂ ਵੱਧ ਪੌਸ਼ਟਿਕ ਅਤੇ ਜ਼ਰੂਰੀ ਕੋਈ ਚੀਜ਼ ਨਹੀਂ ਹੈ, ਇਸ ਲਈ ਬੱਚਿਆਂ ਨੂੰ 6 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਅਕਸਰ ਨਵੀਂ-ਨਵੀਂ ਬਣੀ ਮਾਂ ਕੋਲੋਂ ਕੁਝ ਬੁਨਿਆਦੀ ਗਲਤੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਬ੍ਰੈਸਟਫੀਡ ਕਰਵਾਉਣ ਤੋਂ ਬਾਅਦ ਬੱਚੇ ਦੀ ਚੰਗੀ ਤਰ੍ਹਾਂ ਗ੍ਰੋਥ ਨਹੀਂ ਹੋ ਪਾਉਂਦੀ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਕਿੰਨੀ ਵਾਰ ਅਤੇ ਕਿਵੇਂ ਬ੍ਰੈਸਟ ਫੀਡ ਕਰਵਾਉਣਾ ਚਾਹੀਦਾ ਹੈ (How to do Breastfeeding), ਤਾਂ ਜੋ ਬੱਚਾ ਮਾਂ ਦੇ ਦੁੱਧ ਤੋਂ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕੇ।
ਜਦੋਂ ਤੁਹਾਡੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਦੋਂ ਤੋਂ ਲੈਕੇ ਇੱਕ ਹਫਤੇ ਤੱਕ ਉਸ ਨੂੰ ਇੱਕ ਤੋਂ ਤਿੰਨ ਘੰਟੇ ਵਿੱਚ ਭੁੱਖ ਲੱਗ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਹਰੇਕ, ਦੋ ਜਾਂ ਤਿੰਨ ਘੰਟੇ ਦੇ ਅੰਤਰ ਤੋਂ ਬਾਅਦ ਬ੍ਰੈਸਟ ਫੀਡ ਜ਼ਰੂਰ ਕਰਵਾਉਣਾ ਚਾਹੀਦਾ ਹੈ।
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਦੇ ਪੇਟ ਦਾ ਆਕਾਰ ਵੀ ਵਧ ਜਾਂਦਾ ਹੈ ਅਤੇ ਬੱਚੇ ਜ਼ਿਆਦਾ ਦੁੱਧ ਦੀ ਮੰਗ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ 2 ਤੋਂ 4 ਘੰਟਿਆਂ ਦੇ ਫਰਕ ਨਾਲ ਬੱਚੇ ਨੂੰ ਦੁੱਧ ਪਿਲਾ ਸਕਦੇ ਹੋ। ਬਸ ਧਿਆਨ ਵਿੱਚ ਰੱਖੋ ਕਿ ਬੱਚਿਆਂ ਨੂੰ ਇੱਕ ਸਮੇਂ ਵਿੱਚ ਸਿਰਫ਼ ਇੱਕ ਬ੍ਰੈਸਟ ਤੋਂ ਹੀ ਦੁੱਧ ਪਿਲਾਉਣਾ ਚਾਹੀਦਾ ਹੈ। ਜਦੋਂ ਤੁਹਾਡਾ ਬੱਚਾ ਇੱਕ ਮਹੀਨੇ ਦਾ ਹੋ ਜਾਂਦਾ ਹੈ, ਤੁਸੀਂ 24 ਘੰਟਿਆਂ ਵਿੱਚ 8 ਤੋਂ 12 ਵਾਰ ਬ੍ਰੈਸਟ ਫੀਡ ਕਰਵਾ ਸਕਦੇ ਹੋ।
6 ਤੋਂ 12 ਮਹੀਨਿਆਂ ਦੇ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ ਹਨ ਅਤੇ ਮਾਂ ਦੇ ਦੁੱਧ ਦੇ ਨਾਲ ਸੈਮੀ ਸੋਲਿਡ ਚੀਜ਼ਾਂ ਦਾ ਸੇਵਨ ਕਰਦੇ ਹਨ। ਅਜਿਹੇ 'ਚ ਤੁਸੀਂ ਦਿਨ 'ਚ ਚਾਰ ਤੋਂ ਪੰਜ ਵਾਰ ਬੱਚੇ ਨੂੰ ਦੁੱਧ ਪਿਲਾ ਸਕਦੇ ਹੋ। ਖਾਸ ਕਰਕੇ ਜਾਗਣ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।
ਆਮ ਤੌਰ 'ਤੇ 1 ਤੋਂ 2 ਸਾਲ ਦੀ ਉਮਰ ਦੇ ਬੱਚੇ ਆਪਣੀ ਖੁਰਾਕ ਵਿੱਚ ਸਾਲਿਡ ਚੀਜ਼ਾਂ ਵੀ ਲੈਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਬ੍ਰੈਸਟ ਫੀਡਿੰਗ ਘੱਟ ਕਰ ਦਿੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਸ ਸਮੇਂ ਬ੍ਰੈਸਟ ਫੀਡਿੰਗ ਬੰਦ ਕਰ ਦੇਵੇ, ਤਾਂ ਤੁਹਾਨੂੰ ਉਸਨੂੰ ਦਿਨ ਵਿੱਚ ਇੱਕ ਜਾਂ ਦੋ ਵਾਰ ਹੀ ਛਾਤੀ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਜਦੋਂ ਉਹ ਬ੍ਰੈਸਟ ਫੀਡਿੰਗ ਦੀ ਮੰਗ ਕਰਦਾ ਹੈ ਅਤੇ ਰੋਂਦਾ ਹੈ, ਤਾਂ ਤੁਸੀਂ ਉਦੋਂ ਹੀ ਉਸ ਨੂੰ ਬ੍ਰੈਸਟ ਫੀਡਿੰਗ ਕਰਵਾਓ। ਮਾਹਿਰਾਂ ਦਾ ਮੰਨਣਾ ਹੈ ਕਿ ਤੁਸੀਂ 2 ਸਾਲ ਤੱਕ ਆਪਣੇ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਕਰਵਾ ਸਕਦੇ ਹੋ, ਪਰ ਇਸ ਤੋਂ ਬਾਅਦ ਹੌਲੀ-ਹੌਲੀ ਬ੍ਰੈਸਟ ਫੀਡਿੰਗ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ।