Health News: ਸਾਵਧਾਨ! ਗਲਤੀ ਨਾਲ ਫਲ ਦੇ ਨਾਮ 'ਤੇ ਖਰੀਦ ਤਾਂ ਨਹੀਂ ਰਹੇ ਜ਼ਹਿਰ? ਇੰਝ ਕਰੋ ਕੈਮੀਕਲ ਵਾਲੇ ਅੰਬਾਂ ਦੀ ਪਛਾਣ
ਪਰ ਕਈ ਮੁਨਾਫਾਖੋਰ ਲੋਕ ਕੈਮੀਕਲ ਨਾਲ ਭਰੇ ਅੰਬ ਵੀ ਮੰਡੀ ਵਿੱਚ ਵੇਚਦੇ ਹਨ। ਜ਼ਹਿਰੀਲੇ ਰਸਾਇਣਾਂ ਨਾਲ ਪਕਾਏ ਅੰਬ ਖਾਣ ਨਾਲ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਅੰਬ ਖਰੀਦਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਤੁਸੀਂ ਜੋ ਅੰਬ ਖਰੀਦ ਰਹੇ ਹੋ, ਉਹ ਕੁਦਰਤੀ ਹੈ ਜਾਂ ਨਹੀਂ।
Download ABP Live App and Watch All Latest Videos
View In Appਕੈਮੀਕਲ ਵਾਲੇ ਅੰਬ ਖਾਣ ਕਰਕੇ ਉਲਟੀਆਂ, ਦਸਤ, ਕਮਜ਼ੋਰੀ, ਚਮੜੀ ਦੇ ਧੱਫੜ, ਸਥਾਈ ਅੱਖ ਨੂੰ ਨੁਕਸਾਨ, ਅਤੇ ਸਾਹ ਦੀ ਕਮੀ ਹੋ ਸਕਦੀ ਹੈ।
ਅੱਜ ਕੱਲ੍ਹ ਅੰਬਾਂ ਨੂੰ ਰਸਾਇਣਾਂ ਦੀ ਵਰਤੋਂ ਕਰਕੇ ਪਕਾਇਆ ਜਾ ਰਿਹਾ ਹੈ। ਇਸ ਵਿੱਚ ਕਾਰਬਨ ਮੋਨੋਆਕਸਾਈਡ, ਐਸੀਟਲੀਨ, ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੁਹਾਡੀ ਸਿਹਤ ਲਈ ਖਤਰਨਾਕ ਹੈ।
ਕੈਮੀਕਲ ਯੁਕਤ ਅੰਬ ਖਾਣ ਨਾਲ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਚਮੜੀ ਦਾ ਕੈਂਸਰ, ਕੋਲਨ ਕੈਂਸਰ, ਨਰਵਸ ਸਿਸਟਮ, ਦਿਮਾਗ ਦਾ ਨੁਕਸਾਨ, ਸਰਵਾਈਕਲ ਕੈਂਸਰ ਸ਼ਾਮਲ ਹਨ।
ਰਸਾਇਣਾਂ ਨਾਲ ਪਕਾਏ ਜਾਣ ਵਾਲੇ ਅੰਬਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਨਹੀਂ ਹੈ। ਕੈਮੀਕਲ ਦੇ ਨਾਲ ਪੱਕਿਆ ਹੋਏ ਅੰਬ ਦਾ ਕੁੱਝ ਹਿੱਸਾ ਪੀਲਾ ਅਤੇ ਕੁੱਝ ਹਰਾ ਨਜ਼ਰ ਆਵੇਗਾ। ਜਦੋਂ ਕਿ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬਾਂ 'ਤੇ ਹਰੇ ਧੱਬੇ ਨਜ਼ਰ ਨਹੀਂ ਆਉਂਦੇ। ਇਸ ਲਈ, ਉਨ੍ਹਾਂ ਫਲਾਂ ਤੋਂ ਦੂਰ ਰਹੋ ਜਿਨ੍ਹਾਂ 'ਤੇ ਹਰੇ ਧੱਬੇ ਹੋਣ।
ਕੈਮੀਕਲ ਨਾਲ ਪਕਾਏ ਗਏ ਅੰਬ ਨੂੰ ਕੱਟਣ 'ਤੇ ਅੰਦਰੋਂ ਪੀਲਾ ਅਤੇ ਫਿਰ ਚਿੱਟਾ ਦਿਖਾਈ ਦਿੰਦਾ ਹੈ। ਜਦੋਂ ਕਿ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬ ਅੰਦਰੋਂ ਪੂਰੀ ਤਰ੍ਹਾਂ ਪੀਲੇ ਦਿਖਾਈ ਦਿੰਦੇ ਹਨ। ਰਸਾਇਣਾਂ ਨਾਲ ਭਰੇ ਫਲਾਂ ਨੂੰ ਖਾਣ ਨਾਲ ਮੂੰਹ ਵਿੱਚ ਹਲਕੀ ਜਲਣ ਮਹਿਸੂਸ ਹੁੰਦੀ ਹੈ। ਅਜਿਹੇ 'ਚ ਮਹਿੰਗੇ ਅੰਬ ਖਰੀਦਦੇ ਅਤੇ ਖਾਂਦੇ ਸਮੇਂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਤੁਸੀਂ ਅੰਬਾਂ ਨੂੰ ਪਾਣੀ ਦੀ ਇੱਕ ਬਾਲਟੀ ਵਿੱਚ ਪਾਓ ਦਿਓ। ਤੁਸੀਂ ਦੇਖੋਗੇ ਕਿ ਕਿਹੜੇ ਅੰਬ ਡੁੱਬ ਰਹੇ ਹਨ ਅਤੇ ਕਿਹੜੇ ਪਾਣੀ ਦੀ ਸਤਹ 'ਤੇ ਤੈਰ ਰਹੇ ਹਨ। ਪਾਣੀ ਵਿੱਚ ਡੁੱਬਣ ਵਾਲੇ ਅੰਬ ਚੰਗੇ ਹੁੰਦੇ ਹਨ ਅਤੇ ਕੁਦਰਤੀ ਤੌਰ 'ਤੇ ਪੱਕੇ ਹੁੰਦੇ ਹਨ। ਜਿਹੜੇ ਤੈਰ ਰਹੇ ਹੋਣ ਤਾਂ ਸਮਝ ਜਾਓ ਉਨ੍ਹਾਂ ਨੂੰ ਨਕਲੀ ਢੰਗ ਨਾਲ ਪਕਾਇਆ ਗਿਆ ਹੈ।