Hair Fall Control Tips: ਕੀ ਤੁਸੀਂ ਵਾਲਾਂ ਦੇ ਝੜਨ ਤੋਂ ਹੋ ਪਰੇਸ਼ਾਨ? ਤਾਂ ਅਪਣਾਓ ਇਹ ਤਰੀਕੇ...ਕਦੇ ਨਹੀਂ ਝੜਨਗੇ ਵਾਲ
ਅੱਜ-ਕੱਲ੍ਹ ਦੇ ਨੌਜਵਾਨਾਂ ਵਿੱਚ ਵਾਲ ਝੜਨਾ ਆਮ ਗੱਲ ਹੋ ਗਈ ਹੈ। ਅਜਿਹੇ 'ਚ ਵਾਲਾਂ ਦੇ ਟੁੱਟਣ ਦੀ ਸਮੱਸਿਆ ਨੂੰ ਲੈ ਕੇ ਜ਼ਿਆਦਾ ਤਣਾਅ ਨਾ ਲਓ। ਇਸ ਨਾਲ ਤੁਹਾਡੇ ਬਚੇ ਹੋਏ ਵਾਲਾਂ 'ਤੇ ਵੀ ਬੁਰਾ ਪ੍ਰਭਾਵ ਪਵੇਗਾ।
Download ABP Live App and Watch All Latest Videos
View In Appਜ਼ਿਆਦਾਤਰ ਵਾਰ, ਡੈਂਡਰਫ ਹੋਣ ਨਾਲ ਵਾਲ ਝੜਦੇ ਹਨ। ਇਹ ਵਾਲਾਂ ਦੀਆਂ ਜੜ੍ਹਾਂ ਤੱਕ ਪੋਸ਼ਕ ਤੱਤ ਪਹੁੰਚਣ ਦੇ ਰਸਤੇ ਨੂੰ ਰੋਕ ਦਿੰਦੀ ਹੈ। ਇਸ ਕਾਰਨ ਵਾਲਾਂ ਦੇ ਪਤਲੇ ਹੋਣ ਜਾਂ ਝੜਨ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।
ਜੇਕਰ ਨਾਰਮਲ ਤੇਲ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈ, ਤਾਂ ਤੁਸੀਂ ਵਾਲਾਂ ਦੀ ਮਜ਼ਬੂਤੀ ਲਈ ਦਹੀਂ ਅਤੇ ਬੇਸਨ ਨੂੰ ਮਿਲਾ ਕੇ ਵਾਲਾਂ ਵਿੱਚ ਲਗਾ ਸਕਦੇ ਹੋ। ਇਸ ਮਿਸ਼ਰਣ 'ਚ ਥੋੜ੍ਹਾ ਜਿਹਾ ਨਿੰਬੂ ਮਿਲਾ ਕੇ ਸਿਰ 'ਤੇ ਚੰਗੀ ਤਰ੍ਹਾਂ ਲਗਾਓ। ਇਸ ਨੂੰ 3 ਜਾਂ 4 ਘੰਟਿਆਂ ਬਾਅਦ, ਕੋਸੇ ਪਾਣੀ ਅਤੇ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਓ।
ਡਾਕਟਰ ਵਾਲ ਝੜਨ ਮੂਲ ਕਾਰਨ ਤਣਾਅ ਦੱਸਦੇ ਹਨ। ਇਸ ਲਈ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਯੋਗਾ ਅਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕੁਝ ਲੋਕਾਂ ਵਿੱਚ, ਸ਼ੈਂਪੂ ਵਿੱਚ ਮੌਜੂਦ ਕੈਮੀਕਲ ਵਾਲਾਂ ਦੇ ਝੜਨ ਦਾ ਕਾਰਨ ਹੁੰਦਾ ਹੈ। ਅਜਿਹੇ 'ਚ ਬਾਜ਼ਾਰ 'ਚ ਮਿਲਣ ਵਾਲੇ ਹਲਕੇ ਮਾਈਲਡ ਸ਼ੈਂਪੂ ਦੀ ਵਰਤੋਂ ਕਰੋ ਜੋ ਵਾਲਾਂ ਨੂੰ ਵਾਸ਼ ਤਾਂ ਕਰਦੇ ਹਨ ਪਰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਹਨ।
ਵਾਲਾਂ ਦੀ ਮਜ਼ਬੂਤੀ ਲਈ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ ਹੈ। ਭੋਜਨ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਮਾਤਰਾ ਸੰਤੁਲਿਤ ਹੋਣੀ ਚਾਹੀਦੀ ਹੈ। ਅਜਿਹੇ ਭੋਜਨ ਦਾ ਸੇਵਨ ਕਰੋ ਜਿਸ ਵਿੱਚ ਬਾਇਓਟਿਨ ਪਾਇਆ ਗਿਆ ਹੋਵੇ। ਇਹ ਵਾਲਾਂ ਲਈ ਲਾਭਦਾਇਕ ਪਾਇਆ ਗਿਆ ਹੈ।
ਵਾਲਾਂ ਨੂੰ ਟੁੱਟਣ ਤੋਂ ਰੋਕਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਵਾਲਾਂ ਦੀ ਕੰਡੀਸ਼ਨਿੰਗ ਜ਼ਰੂਰੀ ਹੈ। ਇਹ ਵਾਲਾਂ ਦੀ ਬਣਤਰ ਨੂੰ ਸਮੂਥ ਰੱਖੇਗਾ ਅਤੇ ਵਾਲਾਂ ਨੂੰ ਆਸਾਨੀ ਨਾਲ ਟੁੱਟਣ ਤੋਂ ਰੋਕੇਗਾ।