ਜੀਰੇ ਨਾਲ ਕਰੋ ਮੋਟਾਪਾ ਕੰਟਰੋਲ
ਤੁਹਾਨੂੰ ਹਰ ਰਸੋਈ ਚ ਜੀਰਾ ਜ਼ਰੂਰ ਮਿਲੇਗਾ। ਇਹ ਸਿਰਫ ਸਵਾਦ ਤੇ ਲਾਜਵਾਬ ਖੂਸ਼ਬੂ ਵਾਲੇ ਮਸਾਲੇ ਦੇ ਰੂਪ ਵਿਚ ਹੀ ਨਹੀਂ, ਬਲਕਿ ਹੋਰ ਕਈ ਗੁਣਾਂ ਨਾਲ ਵੀ ਭਰਪੂਰ ਹੈ। ਇਸ ਤੋਂ ਸਿਹਤ ਸਬੰਧੀ ਹੋਰ ਕਈ ਲਾਭ ਵੀ ਮਿਲਦੇ ਹਨ।
Cumin
1/8
ਜੀਰਾ ਸਿਰਫ ਮਸਾਲਾ ਹੀ ਨਹੀਂ, ਬਲਕਿ ਵਜ਼ਨ ਘੱਟ ਕਰਨ ਦੇ ਨਾਲ-ਨਾਲ ਇਹ ਬਹੁਤ ਸਾਰੀਆਂ ਹੋਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਜਿਵੇਂ ਕੋਲੈਸਟ੍ਰੋਲ, ਹਾਰਟ ਅਟੈਕ, ਖੂਨ ਦੀ ਕਮੀ, ਪਾਚਨ ਤੰਤਰ ਦੀ ਗੜਬੜੀ, ਗੈਸ ਆਦਿ ਨੂੰ ਠੀਕ ਕਰਦਾ ਹੈ। ਰੋਜ਼ਾਨਾ ਜੀਰੇ ਦੀ ਵਰਤੋਂ ਭੋਜਨ ਪਕਾਉਂਦੇ ਸਮੇਂ ਜ਼ਰੂਰ ਕਰੋ।
2/8
ਹਾਰਟ ਦੇ ਮਰੀਜ਼ ਲਈ ਵੀ ਬੇਹੱਦ ਫਾਇਦੇਮੰਦ ਹੈ ਜੀਰਾ। ਜੀਰਾ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਇਸਦੇ ਨਾਲ ਹੀ ਫੈਟ ਨੂੰ ਸਰੀਰ ਵਿਚ ਬਣਾਉਣ ਤੋਂ ਰੋਕਦਾ ਤੇ ਹਾਰਟ ਅਟੈਕ ਤੋਂ ਵੀ ਬਚਾਉਂਦਾ ਹੈ।
3/8
ਜੀਰੇ 'ਚ ਮੌਜੂਦ ਵਿਟਾਮਿਨਾਂ ਨਾਲ ਚਮੜੀ ਸਬੰਧੀ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ। ਇਸੇ ਤਰ੍ਹਾਂ ਜੀਰਾ ਉਨ੍ਹਾਂ ਚੀਜ਼ਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ ਜੋ ਚਮੜੀ ਵਿਚ ਢਿੱਲਾਪਨ ਲਿਆਉਂਦੀਆਂ ਹਨ ਕਿਉਂਕਿ ਚਮੜੀ ਢਿੱਲੀ ਹੋਣ ਦੇ ਬਾਅਦ ਹੀ ਝੁਰੜੀਆਂ ਬਣਦੀਆਂ ਹਨ ਜੋ ਬੁਢਾਪੇ ਦੀ ਨਿਸ਼ਾਨੀ ਹੁੰਦੀਆਂ ਹਨ। ਜੀਰੇ ਦੀ ਵਰਤੋਂ ਨਾਲ ਚਮੜੀ ਵਿਚ ਕਸਾਅ ਆਉਂਦਾ ਹੈ।
4/8
ਜੀਰੇ ਦੀ 15 ਦਿਨ ਲਗਾਤਾਰ ਵਰਤੋਂ ਕਰਕੇ ਭਾਰ ਘੱਟ ਕੀਤਾ ਜਾ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਜੀਰੇ ਵਿਚ ਮੌਜੂਦ ਪੌਸ਼ਟਿਕ ਤੱਤਾਂ ਤੇ ਐਂਟੀ ਆਕਸੀਡੈਂਟਸ ਪੇਟ ਦੀ ਚਰਬੀ ਘੱਟ ਕਰਨ ਵਿਚ ਮਦਦ ਕਰਦੇ ਹਨ।
5/8
ਪਹਿਲਾ ਨੁਸਖਾ: ਇਕ ਗਿਲਾਸ ਪਾਣੀ ਵਿਚ ਦੋ ਚਮਚ ਜੀਰਾ ਭਿਉਂ ਕੇ ਰਾਤ ਭਰ ਲਈ ਰੱਖ ਦਿਓ। ਸਵੇਰੇ ਇਸਨੂੰ ਉਬਾਲ ਲਓ ਤੇ ਗਰਮ-ਗਰਮ ਚਾਹ ਦੀ ਤਰ੍ਹਾਂ ਪੀਓ। ਇਸ ਦੀ ਰੋਜ਼ਾਨਾ ਵਰਤੋਂ ਨਾਲ ਵਾਧੂ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ।
6/8
ਦੂਸਰਾ ਨੁਸਖਾ: 5 ਗ੍ਰਾਮ ਦਹੀਂ 'ਚ ਇਕ ਚਮਚ ਜੀਰਾ ਪਾਊਡਰ ਮਿਲਾ ਕੇ ਜੇ ਇਸ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਭਾਰ ਜ਼ਰੂਰ ਘੱਟ ਹੋਵੇਗਾ।
7/8
ਤੀਸਰਾ ਨੁਸਖਾ: 3 ਗ੍ਰਾਮ ਜੀਰਾ ਪਾਊਡਰ ਨੂੰ ਪਾਣੀ ਵਿਚ ਮਿਲਾਓ। ਇਸ ਵਿਚ ਕੁਝ ਬੂੰਦਾਂ ਸ਼ਹਿਦ ਵੀ ਪਾਓ। ਫਿਰ ਇਸ ਨੂੰ ਪੀਓ। ਵੈਜੀਟੇਬਲ ਯਾਨੀ ਸਬਜ਼ੀਆਂ ਦੀ ਵਰਤੋਂ ਨਾਲ ਸੂਪ ਬਣਾਓ। ਇਸ ਵਿਚ ਇਕ ਚਮਚ ਜੀਰਾ ਪਾਓ ਜਾਂ ਫਿਰ ਬਰਾਊਨ ਰਾਈਸ ਬਣਾਓ। ਇਸ ਦੇ ਵਿਚ ਜੀਰਾ ਪਾਓ, ਇਹ ਸਿਰਫ ਇਸ ਦਾ ਸਵਾਦ ਹੀ ਨਹੀਂ ਵਧਾਏਗਾ, ਬਲਕਿ ਤੁਹਾਡਾ ਵਜ਼ਨ ਵੀ ਘੱਟ ਕਰੇਗਾ।
8/8
ਧਿਆਨ ਰੱਖੋ, ਜੀਰੇ ਨੂੰ ਤਹਿਸ਼ੁਦਾ ਮਾਤਰਾ ਵਿਚ ਹੀ ਪਾਓ ਕਿਉਂਕਿ ਇਸ ਦੇ ਜ਼ਿਆਦਾ ਹੋਣ ਨਾਲ ਪ੍ਰਭਾਵ ਉਲਟਾ ਵੀ ਹੋ ਸਕਦਾ ਹੈ। ਕਿਸੇ ਵੀ ਨੁਸਖੇ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।
Published at : 11 Nov 2023 12:36 PM (IST)