Kids Health: ਡੱਬਾਬੰਦ ਮਿਲਕ ਪਾਊਡਰ ਬੱਚਿਆਂ ਲਈ ਘਾਤਕ! WHO ਵੱਲੋਂ ਮਾਪਿਆਂ ਨੂੰ ਦਿੱਤੀ ਇਹ ਚੇਤਾਵਨੀ
ਵਿਸ਼ਵ ਸਿਹਤ ਸੰਗਠਨ (WHO) ਨੇ ਮੈਡੀਕਲ ਜਰਨਲ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੁਨੀਆ ਦੇ ਸਾਰੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ। ਡਬਲਯੂਐਚਓ ਨੇ ਅਪੀਲ ਕੀਤੀ ਹੈ ਕਿ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਬਾਜ਼ਾਰ ਵਿੱਚ ਉਪਲਬਧ ਡੱਬਾਬੰਦ ਦੁੱਧ ਪਾਊਡਰ ਨਾ ਖੁਆਉਣ।
Download ABP Live App and Watch All Latest Videos
View In AppWHO ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਦੁੱਧ ਦਾ ਪਾਊਡਰ ਪੀਣ ਨਾਲ ਬੱਚਿਆਂ ਵਿੱਚ ਕਈ ਬਿਮਾਰੀਆਂ ਹੋ ਸਕਦੀਆਂ ਹਨ। ਕਿਉਂਕਿ ਬੰਦ ਡੱਬਿਆਂ ਵਿੱਚ ਉਪਲਬਧ ਮਿਲਕ ਪਾਊਡਰ ਬਿਨ੍ਹਾਂ ਮਿਲਾਈ ਵਾਲਾ ਹੁੰਦਾ ਹੈ, ਜੋ ਬੱਚਿਆਂ ਨੂੰ ਓਨਾ ਪੋਸ਼ਣ ਨਹੀਂ ਦਿੰਦਾ ਜਿੰਨਾ ਕਿ ਬੱਚੇ ਦੇ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕਈ ਕੰਪਨੀਆਂ ਦੇ ਦੁੱਧ ਦੇ ਪਾਊਡਰ 'ਚ ਬਨਸਪਤੀ ਤੇਲ ਅਤੇ ਚੀਨੀ ਮਿਲਾਈ ਜਾਂਦੀ ਹੈ ਜੋ ਬੱਚੇ ਲਈ ਬੇਹੱਦ ਹੀ ਖਤਰਨਾਕ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਮਿਲਕ ਪਾਊਡਰ 'ਚ ਕਈ ਤਰ੍ਹਾਂ ਦੇ ਖਣਿਜ ਵੱਖਰੇ ਤੌਰ 'ਤੇ ਮਿਲਾਏ ਜਾਂਦੇ ਹਨ, ਜਿਨ੍ਹਾਂ ਦੀ ਨਵਜੰਮੇ ਬੱਚੇ ਨੂੰ ਜ਼ਰੂਰਤ ਨਹੀਂ ਹੁੰਦੀ। ਦੁੱਧ ਦੇ ਪਾਊਡਰ ਵਿੱਚ ਸ਼ਾਮਲ ਕੀਤੇ ਗਏ ਵਿਟਾਮਿਨ ਅਤੇ ਖਣਿਜ ਨਵਜੰਮੇ ਬੱਚੇ ਲਈ ਹਜ਼ਮ ਕਰਨਾ ਆਸਾਨ ਨਹੀਂ ਹੁੰਦਾ। ਇੰਨਾ ਹੀ ਨਹੀਂ ਦੁੱਧ ਦਾ ਪਾਊਡਰ ਪੀਣ ਨਾਲ ਬੱਚਿਆਂ ਨੂੰ ਦਸਤ, ਖਾਂਸੀ, ਜ਼ੁਕਾਮ ਆਦਿ ਸਮੇਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।
ਡਾਕਟਰਾਂ ਦੀ ਸਲਾਹ ਹੈ ਕਿ ਨਵਜੰਮੇ ਬੱਚੇ ਨੂੰ ਘੱਟੋ-ਘੱਟ 6 ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਸਰਕਾਰ ਵੱਖ-ਵੱਖ ਪ੍ਰੋਗਰਾਮ ਚਲਾ ਕੇ ਮਾਂਵਾਂ ਨੂੰ ਦੁੱਧ ਚੁੰਘਾਉਣ ਬਾਰੇ ਵੀ ਜਾਗਰੂਕ ਕਰਦੀ ਹੈ। ਪਰ ਸੱਚਾਈ ਇਹ ਹੈ ਕਿ ਕਈ ਕੰਪਨੀਆਂ ਪਾਊਡਰ ਦੁੱਧ ਦੇ ਫਾਇਦੇ ਦਿਖਾ ਕੇ ਔਰਤਾਂ ਵਿੱਚ ਭੰਬਲਭੂਸਾ ਫੈਲਾ ਰਹੀਆਂ ਹਨ ਅਤੇ ਆਪਣੇ ਉਤਪਾਦ ਵੇਚ ਕੇ ਹਰ ਸਾਲ ਲੱਖਾਂ-ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਹਨ।
ਬੱਚੇ ਦੇ ਜਨਮ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਇਸ਼ਤਿਹਾਰਾਂ ਰਾਹੀਂ ਮਾਪਿਆਂ ਦੇ ਮਨਾਂ ਵਿੱਚ ਇਹ ਗੱਲ ਭਰ ਦਿੱਤੀ ਜਾਂਦੀ ਹੈ ਕਿ ਸਿਰਫ਼ ਡੱਬਾਬੰਦ ਫਾਰਮੂਲਾ ਮਿਲਕ ਪਾਊਡਰ ਹੀ ਬੱਚੇ ਦੀ ਸਿਹਤ ਲਈ ਬਿਹਤਰ ਹੈ। ਭਾਵੇਂ ਉਹ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਜਾਣਦੇ ਹਨ ਜਾਂ ਨਹੀਂ, ਮਾਵਾਂ ਨੂੰ ਫਾਰਮੂਲਾ ਮਿਲਕ ਪਾਊਡਰ ਦੇ ਗੁਣਾਂ ਨੂੰ ਜ਼ਰੂਰ ਯਾਦ ਹੈ।
ਕੰਪਨੀਆਂ ਵੱਲੋਂ ਇਹ ਝੂਠ ਵੀ ਫੈਲਾਇਆ ਜਾਂਦਾ ਹੈ ਕਿ ਸਿਰਫ਼ ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਦਾ ਪੇਟ ਨਹੀਂ ਭਰਦਾ, ਇਸ ਲਈ ਬੱਚੇ ਨੂੰ ਦੁੱਧ ਦਾ ਪਾਊਡਰ ਦੇਣਾ ਜ਼ਰੂਰੀ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਦੁੱਧ ਚੁੰਘਾਉਣ ਬੱਚੇ ਦੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਇੱਕ ਵੈਕਸੀਨ ਦੀ ਤਰ੍ਹਾਂ ਕੰਮ ਕਰਦਾ ਹੈ। ਮਾਂ ਦੇ ਦੁੱਧ 'ਚ ਮੌਜੂਦ ਤੱਤ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਜੇਕਰ ਮਾਂ ਆਪਣੇ ਬੱਚੇ ਨੂੰ ਨਿਯਮਿਤ ਰੂਪ 'ਚ ਦੁੱਧ ਪਿਲਾਵੇ। ਇਸ ਲਈ ਮਾਂ ਨੂੰ ਭਵਿੱਖ ਵਿੱਚ ਸ਼ੂਗਰ, ਮੋਟਾਪਾ ਅਤੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।