Health News: ਜਾਣੋ ਅਜਿਹੇ ਸੰਕੇਤਾਂ ਬਾਰੇ ਜਿਨ੍ਹਾਂ ਨੂੰ ਕਦੇ ਵੀ ਔਰਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ....ਨਹੀਂ ਤਾਂ ਘੇਰ ਲੈਣਗੀਆਂ ਇਹ ਬਿਮਾਰੀਆਂ
ਮਾਹਿਰਾਂ ਮੁਤਾਬਕ ਔਰਤਾਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਜਿਨ੍ਹਾਂ ਵਿੱਚੋਂ ਕੁਝ ਵੱਡੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਸਮੇਂ ਸਿਰ ਇਨ੍ਹਾਂ ਦੀ ਪਛਾਣ ਕਰ ਲਈ ਜਾਵੇ ਤਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
Download ABP Live App and Watch All Latest Videos
View In Appਜੇਕਰ ਕੋਈ ਫੀਮੇਲ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੇ ਹੋ, ਜੋ ਆਰਾਮ ਕਰਨ ਦੇ ਬਾਵਜੂਦ ਦੂਰ ਨਹੀਂ ਹੁੰਦਾ, ਤਾਂ ਇਹ ਅਨੀਮੀਆ, ਥਾਇਰਾਇਡ ਜਾਂ Vitamin D ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਗਾਇਨੀਕੋਲੋਜਿਸਟ ਅਨੁਸਾਰ ਮਾਹਵਾਰੀ ਨਿਯਮਤ ਹੋਣ ਦਾ ਮਤਲਬ ਹੈ ਕਿ ਔਰਤ ਦਾ ਸਰੀਰ ਫਿੱਟ ਹੈ ਪਰ ਜੇਕਰ ਪੀਰੀਅਡਸ ਅਨਿਯਮਿਤ ਰੂਪ ਨਾਲ ਆ ਰਹੇ ਹਨ ਤਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਵੱਡੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਬਹੁਤ ਜ਼ਿਆਦਾ ਖੂਨ ਨਿਕਲਣਾ ਜਾਂ ਲੰਬੇ ਸਮੇਂ ਲਈ ਪੀਰੀਅਡ ਚੱਕਰ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ।
ਇਹ ਥਾਇਰਾਇਡ, ਪੀਸੀਓਡੀ ਜਾਂ ਫਾਈਬਰੋਇਡਜ਼ ਵਰਗੀਆਂ ਹਾਰਮੋਨਲ ਬਿਮਾਰੀਆਂ ਦੇ ਕਾਰਨ ਹੋ ਸਕਦਾ ਹੈ। ਔਰਤਾਂ ਨੂੰ ਸਰੀਰਕ ਸਬੰਧ ਬਣਾਉਣ ਦੌਰਾਨ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਕਈ ਔਰਤਾਂ ਨੂੰ ਪੀਰੀਅਡਜ਼ ਤੋਂ ਪਹਿਲਾਂ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਇਹ ਇਕ ਆਮ ਸਮੱਸਿਆ ਹੈ ਪਰ ਜੇਕਰ ਵਾਰ-ਵਾਰ ਬਲੋਟਿੰਗ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਅੰਡਕੋਸ਼ ਕੈਂਸਰ ਅਤੇ irritable bowel ਸਿੰਡਰੋਮ ਕਾਰਨ ਹੋ ਸਕਦਾ ਹੈ।
ਜੇਕਰ ਕਿਸੇ ਔਰਤ ਦੀ ਛਾਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੋ ਰਹੀ ਹੈ। ਜਿਵੇਂ ਕਿ ਗੰਢ, ਦਰਦ ਜਾਂ ਆਕਾਰ ਵਿਚ ਤਬਦੀਲੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਛਾਤੀ ਦੇ ਕੈਂਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜੇਕਰ ਕਿਸੇ ਔਰਤ ਦਾ weight ਅਚਾਨਕ ਵਧਦਾ ਜਾਂ ਘਟਦਾ ਹੈ, ਤਾਂ ਇਹ ਥਾਇਰਾਇਡ, ਪੀਸੀਓਐਸ, ਕੈਂਸਰ ਜਾਂ ਹੋਰ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ।