Dry fruits: ਜੇਕਰ ਤੁਸੀਂ ਵੀ ਲੋੜ ਤੋਂ ਵੱਧ ਖਾਂਦੇ ਹੋ ਡ੍ਰਾਈ ਫਰੂਟਸ, ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ 'ਤੇ ਪੈਂਦਾ ਬੂਰਾ ਅਸਰ
ਕਾਜੂ ਵਿੱਚ ਫਾਈਬਰ, ਪ੍ਰੋਟੀਨ ਅਤੇ ਹੈਲਥੀ ਫੈਟਸ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਬਦਾਮ ਅਤੇ ਅਖਰੋਟ ਦੀ ਤਰ੍ਹਾਂ ਕਾਜੂ ਵੀ ਭਾਰ ਘਟਾਉਣ ਵਿਚ ਬਹੁਤ ਮਦਦਗਾਰ ਹੁੰਦੇ ਹਨ। ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਸ ਵਿੱਚ ਅਜਿਹੇ ਗੁਣ ਹਨ ਜੋ ਬਲੱਡ ਸ਼ੂਗਰ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
Download ABP Live App and Watch All Latest Videos
View In Appਅੰਜੀਰ ਨੂੰ ਭਿਓਂ ਕੇ ਖਾਣਾ ਫਾਇਦੇਮੰਦ ਹੁੰਦਾ ਹੈ। ਇਹ ਬਹੁਤ ਹੀ ਪੌਸ਼ਟਿਕ ਡ੍ਰਾਈ ਫਰੂਟ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ। ਜੇਕਰ ਅੰਜੀਰ ਨੂੰ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕੀਤਾ ਜਾਵੇ ਤਾਂ ਇਸ 'ਚ ਮੌਜੂਦ ਫਾਈਬਰ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਜੇਕਰ ਤੁਸੀਂ ਹਮੇਸ਼ਾ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਸੌਗੀ ਖਾਣ ਨਾਲ ਫਾਇਦਾ ਹੋ ਸਕਦਾ ਹੈ। ਇਸ ਡ੍ਰਾਈ ਫਰੂਟ ਵਿੱਚ ਐਂਟੀਆਕਸੀਡੈਂਟ ਅਤੇ ਨੈਚੂਰਲ ਸ਼ੂਗਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਿਹਤ ਤੰਦਰੁਸਤ ਅਤੇ ਫਿੱਟ ਰਹਿੰਦੀ ਹੈ। ਕਿਸ਼ਮਿਸ਼ ਫਾਈਬਰ ਦਾ ਚੰਗਾ ਸਰੋਤ ਹੈ। ਇਸ ਦੇ ਸੇਵਨ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਹਰ ਉਮਰ ਦੇ ਲੋਕਾਂ ਨੂੰ ਰੋਜ਼ ਅਖਰੋਟ ਭਿਓ ਕੇ ਖਾਣੇ ਚਾਹੀਦੇ ਹਨ। ਇਸ ਦਾ ਸੇਵਨ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜਦਕਿ ਖਰਾਬ ਕੋਲੈਸਟ੍ਰੋਲ ਘੱਟਦਾ ਹੈ। ਇਹ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਦਾ ਕੰਮ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਬਦਾਮ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਬਦਾਮ ਵਿੱਚ ਮੈਗਨੀਸ਼ੀਅਮ, ਪ੍ਰੋਟੀਨ ਅਤੇ ਫਾਈਬਰ ਪਾਏ ਜਾਂਦੇ ਹਨ। ਇਕ ਰਿਪੋਰਟ ਮੁਤਾਬਕ ਮੈਗਨੀਸ਼ੀਅਮ ਦੀ ਵਰਤੋਂ ਸਰੀਰ ਦੀਆਂ 300 ਤੋਂ ਜ਼ਿਆਦਾ ਪ੍ਰਕਿਰਿਆਵਾਂ 'ਚ ਹੁੰਦੀ ਹੈ। ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।
ਵੈਸੇ ਤਾਂ ਛੁਹਾਰਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਤਾਕਤ ਆਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਪਰ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸ਼ੂਗਰ ਲੈਵਲ ਵੱਧ ਸਕਦਾ ਹੈ ਅਤੇ ਭਾਰ ਵਧਣ ਦਾ ਡਰ ਵੀ ਰਹਿੰਦਾ ਹੈ।