Health News: ਤਰਬੂਜ਼ 'ਚ ਨਮਕ ਮਿਲਾਕੇ ਖਾਣ ਨਾਲ ਮਿਲਦੇ ਇਹ ਗਜ਼ਬ ਫਾਇਦੇ, ਜਾਣੋ ਸਿਹਤ ਮਾਹਿਰਾਂ ਤੋਂ
ਕੀ ਤੁਹਾਨੂੰ ਪਤਾ ਹੈ ਜੇਕਰ ਤਰਬੂਜ਼ ਨੂੰ ਨਮਕ ਦੇ ਨਾਲ ਖਾਇਆ ਜਾਵੇ ਤਾਂ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।
Download ABP Live App and Watch All Latest Videos
View In Appਗਰਮੀ ਦੇ ਵਿੱਚ ਖੂਬ ਪਸੀਨਾ ਆਉਂਦਾ ਹੈ ਜਿਸ ਕਰਕੇ ਸਾਡੇ ਸਰੀਰ ਦੇ ਵਿੱਚੋਂ ਸੋਡੀਅਮ ਕਾਫੀ ਮਾਤਰਾ ਦੇ ਵਿੱਚ ਨਿਕਲ ਜਾਂਦਾ ਹੈ। ਅਜਿਹੇ ਦੇ ਵਿੱਚ ਤਰਬੂਜ਼ ਜੋ ਕਿ ਇੱਕ ਹਾਈਡ੍ਰੇਟਿੰਗ ਫਲ ਹੈ। ਇੱਕ ਚੁਟਕੀ ਲੂਣ ਮਿਲਾ ਕੇ ਇਲੈਕਟ੍ਰੋਲਾਈਟਸ, ਖਾਸ ਤੌਰ 'ਤੇ ਸੋਡੀਅਮ ਨੂੰ ਭਰਨ ਵਿਚ ਮਦਦ ਮਿਲ ਸਕਦੀ ਹੈ।
ਤਰਬੂਜ਼ ਵਿਚ ਲੂਣ ਮਿਲਾਉਣ ਨਾਲ ਕੁੱਝ ਪੌਸ਼ਟਿਕ ਤੱਤ, ਜਿਵੇਂ ਲਾਈਕੋਪੀਨ ਹੋਰ ਆਸਾਨੀ ਨਾਲ ਸੋਖ ਸਕਦੇ ਹਾਂ। ਇਹ ਪਾਚਨ ਕਿਰਿਆਵਾਂ ਨੂੰ ਪ੍ਰਭਾਵਿਤ ਕਰ ਕੇ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ।
ਲੂਣ ਦੀ ਵਰਤੋਂ ਤਰਬੂਜ਼ ਦੀ ਕੁਦਰਤੀ ਮਿਠਾਸ ਨੂੰ ਵਧਾਉਂਦਾ ਹੈ। ਇਹ ਇਸ ਲਈ ਹੈ ਕਿਉਂਕਿ ਨਮਕ ਦੀ ਮੌਜੂਦਗੀ ਮਿਠਾਸ ਨੂੰ ਹੋਰ ਵਧਾਉਂਦੀ ਹੈ।
ਤਰਬੂਜ਼ ਨੂੰ ਨਮਕ ਮਿਲਾ ਕੇ ਖਾਣ ਲਈ ਤੁਸੀਂ ਸਮੁੰਦਰੀ ਨਮਕ ਜਾਂ ਹਿਮਾਲੀਅਨ ਪਿੰਕ ਸਾਲਟ ਦੀ ਵਰਤੋਂ ਕਰ ਸਕਦੇ ਹੋ। ਇਸ ਕਿਸਮ ਦਾ ਲੂਣ ਫਲ ਦੇ ਕੁਦਰਤੀ ਸਵਾਦ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਲਕਾ ਨਮਕੀਨ ਸਵਾਦ ਦਿੰਦਾ ਹੈ।
ਤਰਬੂਜ਼ ਜੋ ਸਰੀਰ ਨੂੰ ਠੰਡਕ ਦਿੰਦਾ ਹੈ। ਇਸ ਵਿੱਚ ਭਰਪੂਰ ਪਾਣੀ ਹੁੰਦਾ ਹੈ, ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਖਣਿਜਾਂ, ਐਂਟੀ-ਆਕਸੀਡੈਂਟਾਂ, ਵਿਟਾਮਿਨ ਬੀ, ਸੀ ਅਤੇ ਏ ਨਾਲ ਭਰਪੂਰ ਹੁੰਦਾ ਹੈ।