Cervical Pain: ਸਰਵਾਈਕਲ ਤੋਂ ਤੁਰੰਤ ਰਾਹਤ ਦਵਾਉਣਗੇ ਇਹ ਘਰੇਲੂ ਨੁਸਖੇ
ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ, ਜਿਸ ਨਾਲ ਸਿਰ ਅਤੇ ਗਰਦਨ ਵਿੱਚ ਵੀ ਦਰਦ ਹੁੰਦਾ ਹੈ। ਇਸ ਦਰਦ ਨਾਲ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਨਾ ਹੀ ਉਹ ਕੋਈ ਕੰਮ ਕਰ ਪਾਉਂਦੇ ਹਨ।
Download ABP Live App and Watch All Latest Videos
View In Appਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਫ਼ਾਇਦਾ ਹੋ ਸਕਦਾ ਹੈ...
ਇਕ ਛੋਟੇ ਪੈਨ ’ਚ ਥੋੜ੍ਹਾ ਜਿਹਾ ਤੇਲ ਲਓ ਤੇ ਇਸ ’ਚ 8-10 ਲਸਣ ਦੀਆਂ ਤੁਰੀਆਂ ਪਾਓ। ਇਸ ਨੂੰ ਭੂਰਾ ਹੋਣ ਤੱਕ ਗਰਮ ਕਰੋ। ਇਸ ਤੋਂ ਬਾਅਦ ਇਸ ਨਾਲ ਆਪਣੀ ਗਰਦਨ ਤੇ ਮੋਢਿਆਂ ਦੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਨਹਾਓ।
ਤਿਲ ਦਾ ਤੇਲ ਦਰਦ ਨੂੰ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ’ਤੇ 10 ਮਿੰਟ ਤੱਕ ਮਾਲਸ਼ ਕਰੋ। ਇਸ ਪ੍ਰਕਿਰਿਆ ਨੂੰ ਦਿਨ ’ਚ 3-4 ਵਾਰ ਦੁਹਰਾਉਣ ਨਾਲ ਦਰਦ ਤੋਂ ਰਾਹਤ ਮਿਲੇਗੀ।
ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ 20 ਮਿੰਟ ਤੱਕ ਰੱਖੋ।ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।
ਕਈ ਵਾਰ ਸਰਵਾਈਕਲ ਦਾ ਦਰਦ ਦਿਮਾਗ 'ਚ ਖੂਨ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਰੁਕਾਵਟ ਆਉਣ ਕਰਕੇ ਹੋ ਸਕਦਾ ਹੈ। ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਗਰਦਨ ਦੀ ਰੋਜ਼ਾਨਾ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰੋ। ਇਸ ਨਾਲ ਨਾੜਾਂ ਖੁੱਲ੍ਹ ਸਕਦੀਆਂ ਹਨ।
ਤਣਾਅ ਵੀ ਸਮੱਸਿਆ ਦੇ ਕਾਰਨ ਵੀ ਕਈ ਵਾਰ ਸਰਵਾਈਕਲ ਹੋ ਜਾਂਦਾ ਹੈ। ਤਣਾਅ ਵਿੱਚ ਰਹਿਣ ਕਾਰਨ ਲੋਕ ਬੀਮਾਰ ਹੋ ਜਾਂਦੇ ਹਨ, ਜਿਸ ਕਾਰਨ ਕਈ ਬਮਾਰੀਆਂ ਹੋ ਸਕਦੀਆਂ ਹਨ। ਕਈ ਵਾਰ ਤਣਾਅ ਕਾਰਨ ਅੱਧੇ ਸਿਰ ਵਿੱਚ ਦਰਦ ਹੋਣ ਲੱਗਦਾ ਹੈ।