Neem Leaves: ਨਿੰਮ ਦੀਆਂ ਪੱਤੀਆਂ 'ਚ ਭਰਿਆ ਹੋਇਆ ਅਨਮੋਲ ਖਜ਼ਾਨਾ, ਆਹ ਕੰਮ ਕਰੋ ਦੂਰ ਹੋਣਗੇ ਇਹ ਰੋਗ
ਨਿੰਮ ਦਾ ਸਵਾਦ ਬਹੁਤ ਕੌੜਾ ਹੁੰਦਾ ਹੈ ਪਰ ਇਸ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਨਿੰਮ ਦੀ ਵਰਤੋਂ ਸਦੀਆਂ ਤੋਂ ਆਯੁਰਵੇਦ 'ਚ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ।
Download ABP Live App and Watch All Latest Videos
View In Appਨਿੰਮ ਦੀਆਂ ਪੱਤੀਆਂ ਵਿੱਚ ਫਾਈਬਰ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ।
ਨਿੰਮ ਦੀਆਂ ਪੱਤੀਆਂ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਲਿਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ, ਜਿਸ ਨਾਲ ਤੁਹਾਡੇ ਖ਼ੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ।
ਨਿੰਮ ਦੀਆਂ ਪੱਤੀਆਂ 'ਚ ਐਂਟੀਫੰਗਲ ਅਤੇ ਐਂਟੀਵਾਇਰਲ ਗੁਣ ਮੌਜੂਦ ਹੁੰਦੇ ਹਨ। ਇਨ੍ਹਾਂ ਪੱਤੀਆਂ ਨੂੰ ਇਮਿਊਨਿਟੀ ਬੂਸਟਰ ਵਜੋਂ ਜਾਣਿਆ ਜਾਂਦਾ ਹੈ।
ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਬਿਮਾਰੀਆਂ ਤੋਂ ਬਚ ਸਕਦੇ ਹੋ। ਨਿੰਮ ਦੀਆਂ ਪੱਤੀਆਂ ਬਦਲਦੇ ਮੌਸਮ ਵਿੱਚ ਜ਼ੁਕਾਮ, ਖਾਂਸੀ, ਗਲੇ ਦੀ ਖਰਾਸ਼ ਆਦਿ ਸਮੱਸਿਆਵਾਂ ਤੋਂ ਰਾਹਤ ਦਿੰਦੀਆਂ ਹਨ।
ਤੁਸੀਂ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰ ਕੇ ਸਿਹਤਮੰਦ ਜੂਸ ਬਣਾ ਸਕਦੇ ਹੋ। ਹਾਲਾਂਕਿ ਇਸ ਦੇ ਕੌੜੇ ਸਵਾਦ ਨੂੰ ਬਹੁਤ ਘੱਟ ਲੋਕ ਬਰਦਾਸ਼ਤ ਕਰ ਸਕਦੇ ਹਨ ਪਰ ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹੈ।