Election Results 2024
(Source: ECI/ABP News/ABP Majha)
Jackfruit: ਕੀ ਤੁਸੀਂ ਜਾਣਦੇ ਹੋ ਕਟਹਲ ਖਾਣ ਦੇ ਫਾਇਦੇ?
ਕਟਹਲ ਵਿਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਵਿਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ। ਆਉ ਜਾਣਦੇ ਹਾਂ ਕਟਹਲ ਖਾਣ ਦੇ ਫ਼ਾਇਦਿਆਂ ਬਾਰੇ:
Download ABP Live App and Watch All Latest Videos
View In Appਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ ਅਤੇ ਸੋਜ ’ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤਕ ਆਰਾਮ ਮਿਲਦਾ ਹੈ। ਥਾਈਰਾਈਡ: ਥਾਈਰਾਈਡ ਦੇ ਮਰੀਜ਼ਾਂ ਨੂੰ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਪਾਇਆ ਜਾਂਦਾ ਹੈ। ਥਾਈਰਾਈਡ ਦੇ ਰੋਗੀ ਜੇਕਰ ਕਟਹਲ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਨੂੰ ਇਸ ਨੂੰ ਸੌਖੇ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਨ।
ਕਟਹਲ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਮੂੰਹ ਵਿਚ ਵਾਰ-ਵਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾ ਕੇ ਥੁਕਣਾ ਚਾਹੀਦਾ ਹੈ। ਇਹ ਛਾਲਿਆਂ ਨੂੰ ਠੀਕ ਕਰਦਾ ਹੈ।
ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਕਟਹਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।
ਕਟਹਲ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ।