Poha: ਨਾਸ਼ਤੇ 'ਚ ਪੋਹਾ ਖਾਣ ਨਾਲ ਮਿਲਦੇ ਇਹ 5 ਫਾਇਦੇ, ਇੰਝ ਕਰੋ ਡਾਈਟ 'ਚ ਸ਼ਾਮਿਲ
ਜੇਕਰ ਇਸ ਨੂੰ ਟਿਫ਼ਨ ਬਾਕਸ ਵਿੱਚ ਪੈਕ ਕਰਕੇ ਸਕੂਲ, ਕਾਲਜ ਜਾਂ ਦਫ਼ਤਰ ਵਿੱਚ ਲਿਜਾਇਆ ਜਾਵੇ ਤਾਂ ਇਹ ਜਲਦੀ ਖ਼ਰਾਬ ਨਹੀਂ ਹੁੰਦਾ। ਆਓ ਜਾਣਦੇ ਹਾਂ ਪੋਸ਼ਣ ਮਾਹਰ ਨਿਖਿਲ ਵਤਸ ਤੋਂ ਨਾਸ਼ਤੇ ਵਿੱਚ ਪੋਹਾ ਖਾਣ ਦੇ ਕੀ ਫਾਇਦੇ ਹੁੰਦੇ ਹਨ?
Download ABP Live App and Watch All Latest Videos
View In Appਪੋਹੇ ‘ਚ ਕਾਰਬੋਹਾਈਡਰੇਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਊਰਜਾ ਦਾ ਮੁੱਖ ਸਰੋਤ ਹੈ। ਨਾਸ਼ਤੇ ‘ਚ ਪੋਹਾ ਖਾਣ ਨਾਲ ਪੂਰੇ ਦਿਨ ਲਈ ਲੋੜੀਂਦੀ ਊਰਜਾ ਮਿਲਦੀ ਹੈ, ਜਿਸ ਕਾਰਨ ਵਿਅਕਤੀ ਨੂੰ ਥਕਾਵਟ ਅਤੇ ਆਲਸ ਨਹੀਂ ਹੁੰਦਾ। ਇਹ ਖਾਸ ਤੌਰ 'ਤੇ ਬੱਚਿਆਂ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਦਿਨ ਭਰ ਐਕਟਿਵ ਰਹਿਣ ਦੀ ਲੋੜ ਹੁੰਦੀ ਹੈ।
ਪੋਹੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਦਾ ਚੰਗਾ ਸੰਤੁਲਨ ਹੁੰਦਾ ਹੈ। ਇਹ ਆਇਰਨ, ਵਿਟਾਮਿਨ ਬੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਾ ਇੱਕ ਮਹੱਤਵਪੂਰਨ ਸਰੋਤ ਹੈ। ਆਇਰਨ ਦੀ ਮੌਜੂਦਗੀ ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਲਈ ਫਾਇਦੇਮੰਦ ਹੁੰਦੀ ਹੈ, ਜੋ ਅਕਸਰ ਆਇਰਨ ਦੀ ਕਮੀ ਤੋਂ ਪੀੜਤ ਹੁੰਦੇ ਹਨ।
ਪੋਹਾ ਇੱਕ ਘੱਟ ਕੈਲੋਰੀ ਵਾਲਾ ਭੋਜਨ ਹੈ ਅਤੇ ਇਸ ਵਿੱਚ ਚਰਬੀ ਦੀ ਮਾਤਰਾ ਬਹੁਤ ਘੱਟ ਹੈ। ਇਸ ਲਈ ਜੋ ਲੋਕ ਵਜ਼ਨ ਘਟਾਉਣ ਬਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਆਪਣੀ ਡਾਈਟ ਦੇ ਵਿੱਚ ਪੋਹਾ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਧੂ ਖਾਣ ਦੀ ਇੱਛਾ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ, ਜਿਸ ਕਾਰਨ ਸਰੀਰ ਦੀ ਚਰਬੀ ਜਲਦੀ ਬਰਨ ਹੁੰਦੀ ਹੈ।
ਪੋਹਾ ਇੱਕ ਹਲਕਾ ਅਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਹੈ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਪ੍ਰੋਬਾਇਓਟਿਕਸ ਵੀ ਹੁੰਦੇ ਹਨ, ਜੋ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ।
ਪੋਹੇ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਫਾਇਦੇਮੰਦ ਹੈ। ਇਸ ਤੋਂ ਇਲਾਵਾ, ਇਸ ਵਿਚ ਉੱਚ ਫਾਈਬਰ ਹੁੰਦਾ ਹੈ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।