ਬਲੱਡ ਸ਼ੂਗਰ ਤੋਂ ਲੈ ਕੇ ਭਾਰ ਘਟਾਉਣ ਲਈ ਰਾਮਬਾਣ ਪਨੀਰ ਦੇ ਫੁੱਲ, ਜਾਣੋ ਇਸ ਦੇ ਹੋਰ ਫਾਇਦੇ
ਪਨੀਰ ਦਾ ਫੁੱਲ ਸੁਆਦ ਵਿਚ ਮਿੱਠਾ ਹੁੰਦਾ ਹੈ। ਪਨੀਰ ਦਾ ਫੁੱਲ ਇਨਸੌਮਨੀਆ, ਚਿੰਤਾ, ਦਮਾ ਅਤੇ ਡਾਇਬਟੀਜ਼ ਨਾਲ ਲੜਨ ‘ਚ ਵੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਮੰਨੇ ਜਾਣ ਵਾਲੇ ਪਨੀਰ ਦਾ ਫੁੱਲ ਯਾਨੀ ਪਨੀਰ ਡੋਡਾ ਦੇ ਕੁੱਝ ਹੋਰ ਫਾਇਦੇ
Download ABP Live App and Watch All Latest Videos
View In Appਪਨੀਰ ਦੇ ਫੁੱਲ ‘ਚ ਮੌਜੂਦ ਐਂਟੀਆਕਸੀਡੈਂਟ ਗੁਣ ਖੂਨ ਨੂੰ ਸਾਫ ਰੱਖਣ ‘ਚ ਸਹਾਇਤਾ ਕਰਦੇ ਹਨ। ਇਹ ਖਰਾਬ ਸੈੱਲਾਂ ਦੀ ਮੁਰੰਮਤ ਕਰਕੇ ਸਰੀਰ ਵਿੱਚ ਮੌਜੂਦ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਆਯੁਰਵੇਦ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਹੈ ਪਨੀਰ ਦੇ ਫੁੱਲ ਜਾਂ ਪਨੀਰ ਡੋਡਾ। ਪਨੀਰ ਦਾ ਫੁੱਲ ਇਨਸੁਲਿਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਪਨੀਰ ਦੇ ਫੁੱਲਾਂ ਨੂੰ ਕਾੜ੍ਹੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।
ਇਸ ਦੇ ਲਈ ਪਨੀਰ ਦੇ ਕੁਝ ਫੁੱਲ ਲਓ ਅਤੇ ਉਨ੍ਹਾਂ ਨੂੰ ਕਰੀਬ ਦੋ ਘੰਟੇ ਤੱਕ ਪਾਣੀ ‘ਚ ਭਿਓ ਦਿਓ। ਹੁਣ ਫੁੱਲਾਂ ਨੂੰ ਉਸੇ ਪਾਣੀ ਵਿਚ ਇਕ ਬਰਤਨ ਵਿਚ ਉਬਾਲੋ, ਤਾਂ ਕਿ ਫੁੱਲਾਂ ਦੇ ਸਾਰੇ ਗੁਣ ਪਾਣੀ ਵਿਚ ਮਿਲ ਜਾਣ। ਹੁਣ ਪਾਣੀ ਨੂੰ ਛਾਣ ਲਓ ਅਤੇ ਇਲ ਤਰ੍ਹਾਂ ਕਰਕੇ ਰੋਜ਼ਾਨਾ ਖਾਲੀ ਪੇਟ ਪੀਓ।
ਭਾਰ ਘਟਾਉਣ ਲਈ ਵੀ ਪਨੀਰ ਦੇ ਫੁੱਲ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਮੋਟਾਪੇ ਵਰਗੀ ਬਿਮਾਰੀ ਤੋਂ ਪੀੜਤ ਹਨ। ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਪਨੀਰ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ। ਪਨੀਰ ਦੇ ਫੁੱਲ ਵਿੱਚ ਮੌਜੂਦ ਕਈ ਔਸ਼ਧੀ ਗੁਣ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਅੱਜ-ਕੱਲ੍ਹ ਵਧਦੇ ਤਣਾਅ ਅਤੇ ਚਿੰਤਾ ਦੇ ਕਾਰਨ ਜ਼ਿਆਦਾਤਰ ਲੋਕ ਮਾਨਸਿਕ ਤੌਰ ‘ਤੇ ਸਿਹਤਮੰਦ ਨਹੀਂ ਹਨ, ਜਿਸ ਕਾਰਨ ਅਨਿਦਰਾ ਦੀ ਸਮੱਸਿਆ ਲੋਕਾਂ ‘ਚ ਆਮ ਸਮੱਸਿਆ ਬਣ ਕੇ ਉਭਰ ਰਹੀ ਹੈ। ਜੇ ਤੁਸੀਂ ਅਨਿਦਰਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਨੀਰ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ।