Heart Attacks: ਰਿਸਰਚ 'ਚ ਖੁਲਾਸਾ, ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਧ ਖ਼ਤਰਾ
ਇਕ ਨਵੀਂ ਖੋਜ ’ਚ ਦੱਸਿਆ ਗਿਆ ਹੈ ਕਿ ਕਿਸੇ ਹੋਰ ਸਮੇਂ ਦੇ ਮੁਕਾਬਲੇ ਕੰਮਕਾਜੀ ਹਫਤੇ ਦੀ ਸ਼ੁਰੂਆਤ ਭਾਵ ਸੋਮਵਾਰ ਨੂੰ ਖਤਰਨਾਕ ਦਿਲ ਦੇ ਦੌਰੇ ਦਾ ਖਦਸ਼ਾ ਵੱਧ ਹੁੰਦਾ ਹੈ।
Download ABP Live App and Watch All Latest Videos
View In Appਬ੍ਰਿਟੇਨ ਦੇ ਮਾਨਚੈਸਟਰ ’ਚ ਬ੍ਰਿਟਿਸ਼ ਕਾਰਡੀਓਵੈਸਕੂਲਰ ਸੁਸਾਇਟੀ ਸੰਮੇਲਨ (ਬੀਸੀਐੱਸ) ’ਚ ਪੇਸ਼ ਅਧਿਐਨ ’ਚ ਪਾਇਆ ਗਿਆ ਹੈ ਕਿ ਹਫਤੇ ਦੀ ਸ਼ੁਰੂਆਤ ’ਚ ਹੋਣ ਵਾਲੇ ਦਿਲ ਦੇ ਦੌਰੇ ਦਾ ਖਦਸ਼ਾ 13 ਫੀਸਦੀ ਤੋਂ ਵੱਧ ਹੁੰਦਾ ਹੈ।
ਬੈਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਤੇ ਆਇਰਲੈਂਡ ’ਚ ਰਾਇਲ ਕਾਲਜ ਆਫ ਸਰਜਨਸ ਦੇ ਡਾਕਟਰਾਂ ਨੇ 2013 ਤੋਂ 2018 ਵਿਚਾਲੇ ਹਸਪਤਾਲ ’ਚ ਭਰਤੀ ਆਇਰਲੈਂਡ ਟਾਪੂ ਦੇ 10,528 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਇਹ ਮਰੀਜ਼ ਦਿਲ ਦੇ ਦੌਰੇ ਦਾ ਸਭ ਤੋਂ ਗੰਭੀਰ ਰੂਪ ਮੰਨੇ ਜਾਣ ਵਾਲੇ ਐੱਸਟੀ-ਸੈਗਮੈਂਟ ਐਲੀਵੇਸ਼ਨ ਮਾਇਓਕਾਰਡੀਅਲ ਇਨਫਰੱਕਸ਼ਨ (ਐੱਸਟੀਈਐੱਮਆਈ) ਦੇ ਸਨ। ਐੱਸਟੀਈਐੱਮਆਈ ਉਦੋਂ ਹੁੰਦਾ ਹੈ ਜਦੋਂ ਇਕ ਮੁੱਖ ਕੋਰੋਨਰੀ ਨਾੜੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ।
ਅਧਿਐਨ ਦੀ ਅਗਵਾਈ ਕਰਨ ਵਾਲੇ ਕਾਰਡੀਓਲਾਜਿਸਟ ਡਾ. ਜੈਕ ਲਾਫੇਨ ਨੇ ਕਿਹਾ ਕਿ ਅਸੀਂ ਸੋਧ ਦੇ ਵਿਸ਼ਲੇਸ਼ਣ ਵਿਚ ਕੰਮਕਾਜੀ ਹਫਤੇ ਦੀ ਸ਼ੁਰੂਆਤ ਤੇ ਐੱਸਟੀਈਐੱਮਆਈ ਦੇ ਵਿਚਾਲੇ ਇਕ ਸਬੰਧ ਪਾਇਆ।
ਸੋਮਵਾਰ ਨੂੰ ਉੱਚ ਦਰ ਦੇ ਨਾਲ ਐੱਸਟੀਈਐੱਮਆਈ ਦਿਲ ਦੇ ਦੌਰੇ ਦਾ ਵਾਧਾ ਦੇਖਿਆ ਗਿਆ। ਇਸਦਾ ਸੰਭਾਵੀ ਕਾਰਨ ਬਹੁ-ਕਿਰਿਆਸ਼ੀਲ ਹੋਣਾ ਹੈ।
ਇਹ ਅਧਿਐਨ ਖਾਸ ਤੌਰ ’ਤੇ ਗੰਭੀਰ ਦਿਲ ਦੇ ਦੌਰੇ ਦੇ ਸਮੇਂ ਸਬੰਧੀ ਸਬੂਤ ਦਿੰਦਾ ਹੈ। ਪਰ ਹਾਲੇ ਇਸ ਵਿਚ ਹੋਰਨਾਂ ਦਿਨਾਂ ਸਬੰਧੀ ਵੀ ਅਧਿਐਨ ਦੀ ਲੋੜ ਹੈ, ਜਿਸ ਨਾਲ ਡਾਕਟਰਾਂ ਨੂੰ ਇਲਾਜ ’ਚ ਸਹੂਲਤ ਮਿਲ ਸਕੇ।