Sandalwood Oil: ਹਰੇਕ ਮਰਜ਼ ਦੀ ਦਵਾ ਹੈ ਚੰਦਨ ਦਾ ਤੇਲ
ਚੰਦਨ ਦਾ ਤੇਲ ਮੇਲਾਨਿਨ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਵਰਤੋਂ ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ। ਇਹ ਚਿਹਰੇ ਦੀ ਸੋਜ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੈ।
Download ABP Live App and Watch All Latest Videos
View In Appਤਣਾਅ ਅਤੇ ਸਟ੍ਰੈਸ ਵਿਚ ਵੀ ਚੰਦਨ ਦੇ ਤੇਲ ਤੋਂ ਲਾਭ ਪ੍ਰਾਪਤ ਕਰਨਾ ਸੰਭਵ ਹੈ, ਚੰਦਨ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਆਪਣੇ ਹੱਥਾਂ 'ਤੇ ਲਗਾ ਕੇ ਸੁੰਘੋ ਜਾਂ ਤੁਸੀਂ ਆਪਣੇ ਕਮਰੇ ਵਿਚ ਇਸ ਦਾ ਛਿੜਕਾਅ ਕਰਨ ਨਾਲ ਸਟ੍ਰੈਸ ਦੂਰ ਹੁੰਦਾ ਹੈ।
ਜੇਕਰ ਸਰੀਰ 'ਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤਾਂ ਨਹਾਉਣ ਵਾਲੇ ਪਾਣੀ 'ਚ ਚੰਦਨ ਦਾ ਤੇਲ ਲਗਾਓ। ਚੰਦਨ ਦੀ ਖੁਸ਼ਬੂ ਨਾਲ ਸਰੀਰ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
ਚੰਦਨ ਦੇ ਤੇਲ ਦੀ ਵਰਤੋਂ ਵਾਲਾਂ ਦੇ ਵਾਧੇ ਲਈ ਵੀ ਮਦਦਗਾਰ ਸਾਬਤ ਹੋ ਸਕਦੀ ਹੈ। ਮਾਹਰਾਂ ਦੇ ਅਨੁਸਾਰ, ਇਹ ਵਾਲਾਂ ਦੀਆਂ ਜੜ੍ਹਾਂ ਵਿੱਚ ਜਮ੍ਹਾ ਅਤੇ ਡੈਡ ਹੋਏ ਸੈੱਲਾਂ ਨੂੰ ਹਟਾ ਕੇ ਵਾਲਾਂ ਵਿੱਚ ਵਾਧਾ ਕਰਦੇ ਹਨ। ਚੰਦਨ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੇ ਵਾਲਾਂ ਦਾ ਵਾਧਾ ਹੋ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਵੀ ਚੰਦਨ ਦਾ ਤੇਲ ਫ਼ਾਇਦੇਮੰਦ ਹੋ ਸਕਦਾ ਹੈ। ਇਸ ਵਿਚ ਇਕ ਖਾਸ ਕਿਸਮ ਦੀ ਖੁਸ਼ਬੂ ਪਾਈ ਜਾਂਦੀ ਹੈ, ਜਿਸ ਨੂੰ ਅਲਫਾ ਸੈਂਟਾਲੋਲਾ ਕਿਹਾ ਜਾਂਦਾ ਹੈ। ਇਹ ਖੁਸ਼ਬੂ ਸਰੀਰ ਵਿਚ ਕਈ ਹਾਰਮੋਨਸ ਨੂੰ ਐਕਟਿਵ ਕਰਦੀ ਹੈ, ਜੋ ਦਿਲ ਦੀ ਧੜਕਣ, ਬੀ.ਪੀ. ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ।
ਚੰਦਨ ਦਾ ਤੇਲ ਯਾਦਦਾਸ਼ਤ ਨੂੰ ਤੇਜ਼ ਕਰ ਸਕਦਾ ਹੈ, ਇਸ ਵਿਚ ਕੂਲਿੰਗ ਐਂਟੀ ਏਜੰਟ ਹੁੰਦਾ ਹੈ ਜੋ ਤਣਾਅ ਨੂੰ ਘੱਟ ਕਰਦਾ ਹੈ।