ਸਾਉਣ ਮਹੀਨੇ ਨਹੀਂ ਖਾਣਾ ਚਾਹੀਦਾ Non Veg, ਜਾਣੋ ਕੀ ਨੇ ਵਿਗਿਆਨਕ ਕਾਰਨ
ਇਸ ਦੌਰਾਨ ਜਿੱਥੇ ਕੁਝ ਲੋਕ ਪਿਆਜ਼-ਲਸਣ ਤੋਂ ਦੂਰੀ ਬਣਾ ਲੈਂਦੇ ਹਨ, ਉੱਥੇ ਹੀ ਕੁਝ ਲੋਕ ਦੁੱਧ-ਦਹੀਂ ਆਦਿ ਖਾਣਾ ਬੰਦ ਕਰ ਦਿੰਦੇ ਹਨ।
Download ABP Live App and Watch All Latest Videos
View In Appਇਸ ਤੋਂ ਇਲਾਵਾ ਮੌਨਸੂਨ ਸ਼ੁਰੂ ਹੁੰਦਿਆਂ ਹੀ ਲੋਕ Non Veg ਆਦਿ ਤੋਂ ਪਰਹੇਜ਼ ਕਰਨ ਲੱਗ ਜਾਂਦੇ ਹਨ।
ਹਾਲਾਂਕਿ ਧਾਰਮਿਕ ਆਸਥਾਵਾਂ ਤੇ ਵਿਸ਼ਵਾਸਾਂ ਦੇ ਕਾਰਨ ਜ਼ਿਆਦਾਤਰ ਲੋਕ ਸਾਉਣ ਦੇ ਮਹੀਨੇ ਵਿਚ ਮਾਸਾਹਾਰੀ ਭੋਜਨ ਤੋਂ ਦੂਰ ਰਹਿੰਦੇ ਹਨ ਪਰ ਇਸ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਵੀ ਹੁੰਦਾ ਹੈ।
ਜਾਣਦੇ ਹਾਂ ਇਨ੍ਹਾਂ ਵਿਗਿਆਨਕ ਕਾਰਨਾਂ ਬਾਰੇ :-
ਕਮਜ਼ੋਰ ਪਾਚਨ ਸ਼ਕਤੀ
ਜਾਨਵਰਾਂ ਲਈ ਪ੍ਰਜਨਨ ਮਹੀਨਾ, ਗਰਭਵਤੀ ਜੀਵ ਨੂੰ ਖਾਣ ਨਾਲ ਸਰੀਰ ਨੂੰ ਹੁੰਦਾ ਨੁਕਸਾਨ
ਵੱਧ ਜਾਂਦਾ ਇਨਫੈਕਸ਼ਨ ਦਾ ਖ਼ਤਰਾ
ਆਯੁਰਵੇਦ ਅਨੁਸਾਰ ਸਾਵਣ ਯਾਨੀ ਮੌਨਸੂਨ 'ਚ ਸਾਡੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਤੇਲਯੁਕਤ, ਮਾਸਾਹਾਰੀ ਜਾਂ ਮਸਾਲੇਦਾਰ ਭੋਜਨ ਨਾ ਸਿਰਫ਼ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੇ ਪਾਚਨ ਨੂੰ ਵੀ ਪ੍ਰਭਾਵਿਤ ਕਰਦਾ ਹੈ।