ਕੀ ਖੰਘ ਦੀ ਦਵਾਈ ਪੀਣ ਤੋਂ ਬਾਅਦ ਪਾਣੀ ਪੀਣਾ ਚਾਹੀਦਾ? ਜਾਣੋ ਸਹੀ ਜਵਾਬ

ਲਗਾਤਾਰ ਖੰਘ ਹੋਣ ਕਰਕੇ ਸਰੀਰ ਅੰਦਰੋਂ ਕਮਜ਼ੋਰ ਹੋਣ ਲੱਗਦਾ ਹੈ। ਇਸ ਤੋਂ ਜਲਦੀ ਰਾਹਤ ਪਾਉਣ ਲਈ ਕਫ ਸੀਰਪ ਪੀਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਕਫ ਸੀਰਪ ਪੀਣ ਤੋਂ ਬਾਅਦ ਪਾਣੀ ਪੀਣਾ ਸਹੀ ਹੈ।

Cough Syrup

1/5
ਖੰਘ ਨੂੰ ਤੁਰੰਤ ਸ਼ਾਂਤ ਕਰਨ ਲਈ ਸਿਰਪ ਬਣਾਏ ਜਾਂਦੇ ਹਨ ਜੋ ਗਲੇ 'ਤੇ ਪਰਤ ਦੀ ਤਰ੍ਹਾਂ ਚੜ੍ਹ ਜਾਂਦੇ ਹਨ ਅਤੇ ਫਿਰ ਖੰਘ ਬੰਦ ਹੋ ਜਾਂਦੀ ਹੈ। ਜਿਸ ਨਾਲ ਗਲੇ ਦੀ ਜਲਨ ਨੂੰ ਘੱਟ ਕਰਨ ਦੇ ਨਾਲ-ਨਾਲ ਆਰਾਮ ਮਿਲਦਾ ਹੈ। ਖੰਘ ਦੇ ਸਿਰਪ ਵਿੱਚ ਆਮ ਤੌਰ 'ਤੇ ਸ਼ਹਿਦ, ਗਲਿਸਰੀਨ ਅਤੇ ਕੁਝ ਪੌਦਿਆਂ ਦੇ ਅਰਕ ਵਰਗੇ ਤੱਤ ਹੁੰਦੇ ਹਨ, ਜੋ ਗਲੇ ਦੀ ਲੇਸਦਾਰ ਝਿੱਲੀ 'ਤੇ ਇੱਕ ਸੁਰੱਖਿਆ ਪਰਤ ਬਣਾਉਂਦੇ ਹਨ, ਜਿਸ ਨਾਲ ਖੰਘ ਦਾ ਆਰਾਮ ਆਉਂਦਾ ਹੈ।
2/5
ਕਫ ਸਿਰਪ ਪੀਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਦਵਾਈ ਧੁਲ ਸਕਦੀ ਹੈ। ਜਿਸ ਕਰਕੇ ਖੰਘ 'ਤੇ ਇਸ ਦਾ ਓਨਾ ਅਸਰ ਨਹੀਂ ਹੋਵੇਗਾ ਜਿੰਨਾ ਹੋਣਾ ਚਾਹੀਦਾ ਹੈ। ਕਿਉਂਕਿ ਦਵਾਈ ਖਾਂਦਿਆਂ ਹੀ ਗਲੇ 'ਤੇ ਇੱਕ ਸੁਰੱਖਿਆ ਕਵਚ ਵਾਂਗ ਬਣ ਜਾਂਦਾ ਹੈ।
3/5
ਕਫ ਸਿਰਪ ਪੀਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਕਿਉਂਕਿ ਇਸ ਨਾਲ ਖੰਘ ਤੋਂ ਰਾਹਤ ਨਹੀਂ ਮਿਲਦੀ। ਜਿੰਨੀ ਦੇਰ ਤੱਕ ਖੰਘ ਦੀ ਦਵਾਈ ਅੰਦਰ ਜਾਂਦੀ ਹੈ, ਓਨੀ ਹੀ ਹੌਲੀ-ਹੌਲੀ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ।
4/5
ਡੀਮੂਲਸੈਂਟ ਸਿਰਪ ਦੇ ਉਲਟ ਖੰਘ ਦੇ ਸੀਰਪ ਗਲੇ 'ਤੇ ਕੰਮ ਨਹੀਂ ਕਰਦੇ। ਇਸ ਦੀ ਬਜਾਏ ਉਹ ਬ੍ਰੌਨਿਕਲ ਸਿਸਟਮ ਨੂੰ ਠੀਕ ਕਰਦੇ ਹਨ। ਸਾਹ ਦੀ ਨਾਲੀ ਵਿੱਚ ਬਲਗ਼ਮ ਨੂੰ ਢਿੱਲਾ ਅਤੇ ਪਤਲਾ ਕਰਨ ਦਾ ਕੰਮ ਕਰਦੇ ਹਨ। Expectorants ਵਿੱਚ guaifenesin ਹੁੰਦਾ ਹੈ, ਜੋ ਬਲਗ਼ਮ ਨੂੰ ਤੋੜਨ ਵਿੱਚ ਮਦਦ ਕਰਦਾ ਹੈ, ਜਿਸ ਨੂੰ ਫੇਫੜਿਆਂ ਵਿੱਚੋਂ ਬਾਹਰ ਕੱਢਣਾ ਆਸਾਨ ਹੋ ਜਾਂਦਾ ਹੈ।
5/5
ਜੇਕਰ ਤੁਸੀਂ ਕਫ ਸਿਰਪ ਦਾ ਸੇਵਨ ਕਰਨ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਇਹ ਬਲਗਮ ਨੂੰ ਪਤਲਾ ਕਰ ਦੇਵੇਗਾ ਅਤੇ ਇਸਨੂੰ ਸਾਹ ਦੀ ਨਾਲੀ ਤੋਂ ਹਟਾ ਦੇਵੇਗਾ। ਪਰ Demulcent ਸਿਰਪ ਗਲੇ 'ਤੇ ਕੰਮ ਕਰਦੀ ਹੈ, ਇਸ ਲਈ ਇਸ ਨੂੰ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।
Sponsored Links by Taboola