Sugar Free ਪਦਾਰਥ ਤੁਹਾਡਾ ਇੰਝ ਕਰ ਸਕਦੇ ਨੇ ਨੁਕਸਾਨ
ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫ਼ੀ, ਆਈਸ ਕਰੀਮ ਆਦਿ ਵਿਚ ਸ਼ੂਗਰ ਨਹੀਂ ਹੁੰਦੀ ਪ੍ਰੰਤੂ ਇਨ੍ਹਾਂ ਪਦਾਰਥਾਂ ਵਿਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜ਼ੀਰਾ ਆਦਿ ਵਿਚ ਅਜਿਹੇ ਤੱਤ ਹੁੰਦੇ ਹਨ
Download ABP Live App and Watch All Latest Videos
View In Appਜਿਹੜੇ ਡਾਇਬਟੀਜ਼ ਦੇ ਮਰੀਜ਼ ਲਈ ਨੁਕਸਾਨਦਾਇਕ ਹਨ ਕਿਉਂਕਿ ਜਿਵੇਂ ਮੈਦੇ ਵਿਚ ਕਾਰਬੋਹਾਈਡਰੇਟ ਹੁੰਦਾ ਹੈ ਜੋ ਕਿ ਡਾਇਬਟੀਜ਼ ਦੇ ਮਰੀਜ਼ ਵਾਸਤੇ ਜ਼ਿਆਦਾ ਮਾਤਰਾ ਵਿਚ ਖਾਣਾ ਘਾਤਕ ਸਿੱਧ ਹੁੰਦਾ ਹੈ
ਸ਼ੂਗਰ ਫ਼ਰੀ ਬਿਸਕੁਟ ਵਿਚ ਵੀ ਕਾਰਬੋਹਾਈਡਰੇਟ ਸਾਧਾਰਣ ਬਿਸਕੁਟ ਜਿੰਨਾ ਹੀ ਹੁੰਦਾ ਹੈ ਜਿਸ ਨਾਲ ਸ਼ੂਗਰ ਦੇ ਮਰੀਜ਼ ਦੀ ਪਾਚਨ ਸ਼ਕਤੀ ਪ੍ਰਭਾਵਤ ਹੂੰਦੀ ਹੈ।
ਕਿਉਂਕਿ ਸੂਗਰ ਫਰੀ ਬਿਸਕੁਟ ਵਿੱਚ ਖੰਡ ਦੀ ਉਸਦੇ ਵਿਕਲਪ ਵਜੋਂ ਸਾਬਰੀਟੋਲ, ਈਸੋਮਾਲਟ, ਮਾਲਟੀਟੋਲ ਆਦਿ ਸੂਗਰ ਅਲਕੋਹਲ ਇਸਤੇਮਾਲ ਹੁੰਦੇ ਹਨ ।
ਇਸ ਨਾਲ ਅੰਤੜੀਆਂ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ। ਕਈ ਲੋਕ ਡਾਇਰੀਆ ਦਾ ਸਿ਼ਕਾਰ ਹੋ ਜਾਂਦੇ ਹਨ।
ਜਿਵੇਂ ਸੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਸੂਗਰ ਫਰੀ ਵਸਤੂਆਂ ਦੀ ਗਿਣਤੀ ਵਧ ਰਹੀ ਹੈ ।
ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਇੱਕ ਕਰੋੜ ਚਾਲੀ ਲੱਖ ਲੋਕ ਸੂਗਰ ਦਾ ਸਿ਼ਕਾਰ ਹਨ । ਇਸ ਲਈ ਕੋਈ ਸੂਗਰ ਫਰੀ ਪਦਾਰਥ ਖਰੀਦਦੇ ਸਮੇਂ ਉਸ ਉਪਰ ਨਿਊਟਰੀਸ਼ਨਲ ਕੰਟੈਟ ਜਰੂਰ ਪੜ ਲੈਣਾ ਚਾਹੀਦਾ ।