Health News: ਗਰਮੀਆਂ 'ਚ ਇੰਝ ਰੱਖੋ ਪੇਟ ਦਾ ਖਿਆਲ, ਡਾਈਟ 'ਚ ਸ਼ਾਮਿਲ ਕਰੋ ਇਹ ਵਾਲੇ ਫਲ
ਗਰਮੀਆਂ 'ਚ ਠੰਡੀਆਂ ਚੀਜ਼ਾਂ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ? ਇਸ ਮੌਸਮ 'ਚ ਲੋਕ ਬਹੁਤ ਸਾਰੇ ਫਲ ਖਾਂਦੇ ਹਨ ਜਿਸ ਨਾਲ ਪੇਟ ਠੰਡਾ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ। ਫਲ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇੰਨਾ ਹੀ ਨਹੀਂ ਇਹ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ ਅਤੇ ਭਾਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
Download ABP Live App and Watch All Latest Videos
View In Appਜਾਣਕਾਰੀ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਕੋਈ ਵੀ ਫਲ ਚੁੱਕ ਕੇ ਕਦੇ ਵੀ ਖਾ ਲੈਂਦੇ ਹਨ। ਪਰ ਇਹ ਬਹੁਤ ਖ਼ਤਰਨਾਕ ਗੱਲ ਹੈ, ਇਸ ਮਾਮਲੇ ਵਿੱਚ ਕਈ ਵਾਰ ਲਾਭ ਦੀ ਬਜਾਏ ਨੁਕਸਾਨ ਹੁੰਦਾ ਹੈ। ਅੱਜ ਇਸ ਆਰਟੀਕਲ ਦੇ ਰਾਹੀਂ ਤੁਹਾਨੂੰ ਦੱਸਾਂਗੇ ਖਾਲੀ ਪੇਟ ਕਿਹੜੇ ਫਲਾਂ ਨੂੰ ਆਰਾਮ ਨਾਲ ਖਾਇਆ ਜਾ ਸਕਦਾ ਹੈ। ਤਾਂ ਜੋ ਤੁਹਾਨੂੰ ਇਸ ਦਾ ਲਾਭ ਮਿਲ ਸਕੇ।
ਤੁਸੀਂ ਆਸਾਨੀ ਨਾਲ ਖਾਲੀ ਪੇਟ ਸੇਬ ਖਾ ਸਕਦੇ ਹੋ। ਸੇਬ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਫਾਈਬਰ, ਆਇਰਨ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਸਰੀਰ 'ਚੋਂ ਕਮਜ਼ੋਰੀ ਦੂਰ ਕਰਨ ਦੇ ਨਾਲ-ਨਾਲ ਸੇਬ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਇਹ ਖਰਾਬ ਕੋਲੈਸਟ੍ਰੋਲ ਦੀ ਬਿਮਾਰੀ ਨੂੰ ਵੀ ਠੀਕ ਕਰਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਪਪੀਤਾ ਤੁਸੀਂ ਖਾਲੀ ਪੇਟ ਆਸਾਨੀ ਨਾਲ ਖਾ ਸਕਦੇ ਹੋ। ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਸੋਡੀਅਮ, ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਜੇਕਰ ਕਿਸੇ ਵਿਅਕਤੀ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਦੇ ਲਈ ਪਪੀਤਾ ਰਾਮਬਾਣ ਹੈ। ਜੇਕਰ ਰੋਜ਼ਾਨਾ ਖਾਲੀ ਪੇਟ ਪਪੀਤਾ ਖਾਓ, ਇਹ ਸਮੱਸਿਆ ਜ਼ਰੂਰ ਦੂਰ ਹੋ ਜਾਵੇਗੀ। ਇੰਨਾ ਹੀ ਨਹੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ। ਪਪੀਤੇ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਗਰਮੀਆਂ ਵਿੱਚ ਤਰਬੂਜ ਖਾਣਾ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫਾਈਬਰ, ਸੋਡੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਜੇਕਰ ਤੁਸੀਂ ਲੰਬੇ ਸਮੇਂ ਤੱਕ ਹਾਈਡ੍ਰੇਟਿਡ ਰਹਿਣਾ ਚਾਹੁੰਦੇ ਹੋ ਤਾਂ ਤਰਬੂਜ ਦਾ ਸੇਵਨ ਕਰੋ। ਇਸ ਨਾਲ ਦਿਲ ਸੰਬੰਧੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।