ਸਵੇਰੇ ਨਮਕ ਵਾਲਾ ਪਾਣੀ ਪੀਣ ਦੇ ਕਈ ਫਾਇਦੇ, ਜਾਣੋ ਪੀਣ ਦਾ ਸਹੀ ਢੰਗ
ਲੂਣ ਵਾਲਾ ਪਾਣੀ ਛੋਟੀਆਂ ਅਤੇ ਵੱਡੀਆਂ ਆਂਦਰਾਂ ਨੂੰ ਫਲੱਸ਼ ਕਰਦਾ ਹੈ, ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਦਾ ਹੈ, ਸਰੀਰ ਨੂੰ ਰੀਮਿਨਰਲਾਈਜ਼ ਕਰਦਾ ਹੈ ਅਤੇ ਪਾਚਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।
Download ABP Live App and Watch All Latest Videos
View In Appਇਹ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਨੂੰ ਮੁੜ ਚਾਲੂ ਕਰਨ ਦਾ ਇੱਕ ਵਧੀਆ ਤਰੀਕਾ ਹੈ ਅਤੇ ਜਦੋਂ ਸਰੀਰ ਭਾਰਾ-ਭਾਰਾ ਮਹਿਸੂਸ ਕਰ ਰਿਹਾ ਹੁੰਦਾ ਹੈ, ਨਮਕ ਵਾਲਾ ਪਾਣੀ ਸਰੀਰ ਨੂੰ ਊਰਜਾ ਦਿੰਦਾ ਹੈ ਜਿਸ ਨਾਲ ਸਰੀਰ ਨੂੰ ਹਲਕਾ ਮਹਿਸੂਸ ਹੁੰਦਾ ਹੈ।
ਸਵੇਰੇ ਨਮਕ ਦਾ ਪਾਣੀ ਪੀਣ ਜਾਂ ਇਸ ਨਾਲ ਗਰਾਲੇ ਕਰਨ ਨਾਲ ਹੈਲੀਟੋਸਿਸ ਯਾਨੀ ਸਾਹ ਦੀ ਬਦਬੂ ਤੋਂ ਰਾਹਤ ਮਿਲਦੀ ਹੈ। ਇਹ ਮੂੰਹ ਵਿੱਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ, ਜਿਸ ਨਾਲ ਹੈਲੀਟੋਸਿਸ ਤੋਂ ਰਾਹਤ ਮਿਲਦੀ ਹੈ।
ਨਮਕ ਵਾਲਾ ਪਾਣੀ ਗਲੇ ਵਿਚ ਮੌਜੂਦ ਬਲਗ਼ਮ ਅਤੇ ਸੋਜ ਨੂੰ ਵੀ ਦੂਰ ਕਰਦਾ ਹੈ, ਜਿਸ ਨਾਲ ਗਲੇ ਵਿਚ ਖ਼ਾਜ- ਖ਼ੁਜਲੀ ਦੂਰ ਹੁੰਦੀ ਹੈ। ਕੋਸੇ ਲੂਣ ਵਾਲੇ ਪਾਣੀ ਨਾਲ ਵੀ ਗਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤਰ੍ਹਾਂ ਸਾਹ ਨਾਲੀ ਦੇ ਸੰਕਰਮਣ ਵਿਚ ਨਮਕ ਵਾਲਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।
ਨਮਕ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਕਈ ਖਣਿਜ ਪਾਏ ਜਾਂਦੇ ਹਨ ਜੋ ਮਾਸਪੇਸ਼ੀਆਂ ਦੇ ਸੰਕੁਚਨ ਦੀ ਪ੍ਰਕਿਰਿਆ ਵਿੱਚ ਮਦਦ ਕਰਦੇ ਹਨ। ਇਸ ਲਈ ਮਾਸਪੇਸ਼ੀਆਂ ਦੇ ਕੜਵੱਲ ਵਿਚ ਨਮਕ ਵਾਲਾ ਪਾਣੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।