Joints Pain : ਜੋੜਾਂ ਦੇ ਦਰਦ 'ਚ ਆਹ ਪੀਣਯੋਗ ਪਦਾਰਥ ਕਰਦੇ ਹਨ ਕਾੜ੍ਹੇ ਦਾ ਕੰਮ
ਅਜਿਹੀ ਸਥਿਤੀ 'ਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਅਜਿਹੇ ਡ੍ਰਿੰਕਸ ਦਾ ਸੇਵਨ ਕੀਤਾ ਜਾ ਸਕਦਾ ਹੈ ਜੋ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ ਅਤੇ ਆਰਾਮ ਦਿੰਦੇ ਹਨ। ਇਨ੍ਹਾਂ 'ਚੋਂ ਕੁਝ ਡ੍ਰਿੰਕਸ ਬਾਜ਼ਾਰ 'ਚੋਂ ਖਰੀਦੇ ਜਾ ਸਕਦੇ ਹਨ ਜਦਕਿ ਕੁਝ ਨੂੰ ਘਰ 'ਚ ਤਿਆਰ ਕਰਕੇ ਖਾਧਾ ਜਾ ਸਕਦਾ ਹੈ।
Download ABP Live App and Watch All Latest Videos
View In Appਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਦਾ ਜੂਸ ਵੀ ਪੀਣਾ ਸ਼ੁਰੂ ਕਰ ਸਕਦੇ ਹੋ। ਐਲੋਵੇਰਾ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ-ਇੰਫਲੇਮੇਸ਼ਨ ਗੁਣ ਹੁੰਦੇ ਹਨ। ਇਸ ਜੂਸ ਨੂੰ ਬਣਾਉਣ ਲਈ ਐਲੋਵੇਰਾ ਦੇ ਤਾਜ਼ੇ ਪੱਤਿਆਂ ਦੀ ਵਰਤੋਂ ਕਰੋ। ਸਵਾਦ ਵਧਾਉਣ ਲਈ ਹਲਕਾ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਸਕਦੇ ਹੋ।
ਚੈਰੀ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਚੈਰੀ ਦਾ ਜੂਸ ਪੀਣ ਨਾਲ ਜੋੜਾਂ ਦਾ ਦਰਦ ਘੱਟ ਹੋਣ ਲੱਗਦਾ ਹੈ। ਇਸ ਜੂਸ ਨੂੰ ਪੀਣ ਤੋਂ ਇਲਾਵਾ ਤਾਜ਼ੀ ਚੈਰੀ ਵੀ ਖਾਧੀ ਜਾ ਸਕਦੀ ਹੈ।
ਅਦਰਕ ਦੀ ਚਾਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿੰਦੀ ਹੈ। ਅਦਰਕ ਦੇ ਐਂਟੀ-ਇੰਫਲੇਮੇਟਰੀ ਗੁਣ ਗਠੀਏ ਦੇ ਦਰਦ ਤੋਂ ਰਾਹਤ ਦਿੰਦੇ ਹਨ। ਇਸ ਚਾਹ ਨੂੰ ਤਿਆਰ ਕਰਨ ਲਈ ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਨੂੰ ਛਾਣ ਕੇ ਕੱਪ 'ਚ ਕੱਢ ਲਓ। ਇਸ ਚਾਹ ਵਿੱਚ ਹਲਕਾ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਸਵੇਰੇ-ਸ਼ਾਮ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
ਹਲਦੀ ਵਾਲਾ ਦੁੱਧ ਪੀਣ ਨਾਲ ਵੀ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਹਲਦੀ ਵਾਲਾ ਦੁੱਧ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਜੇਕਰ ਇਸ ਦੁੱਧ ਨੂੰ ਬਣਾਉਣ ਲਈ ਕੱਚੀ ਹਲਦੀ ਦੀ ਵਰਤੋਂ ਕੀਤੀ ਜਾਵੇ ਤਾਂ ਫਾਇਦਾ ਜ਼ਿਆਦਾ ਹੁੰਦਾ ਹੈ।
ਗ੍ਰੀਨ ਟੀ ਇੱਕ ਅਜਿਹਾ ਲਾਭਦਾਇਕ ਡਰਿੰਕ ਹੈ ਜੋ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੈ। ਇਸ ਨੂੰ ਪੀਣ ਨਾਲ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਅਸਰ ਦਿਖਾਈ ਦੇਣ ਲੱਗਦਾ ਹੈ। ਜੇਕਰ ਤੁਸੀਂ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਗ੍ਰੀਨ ਟੀ ਪੀਂਦੇ ਹੋ ਤਾਂ ਇਸ ਦਾ ਅਸਰ ਬਿਹਤਰ ਹੁੰਦਾ ਹੈ।