Urinary Hesitancy: ਕੀ ਤੁਹਾਨੂੰ ਵੀ ਆਉਂਦਾ ਰੁੱਕ-ਰੁੱਕ ਕੇ ਪਿਸ਼ਾਬ? ਹੋ ਸਕਦੀ ਆਹ ਗੰਭੀਰ ਬਿਮਾਰੀ
ਆਧੁਨਿਕ ਜੀਵਨ ਸ਼ੈਲੀ ਦੇ ਕਰਕੇ ਲੋਕ ਆਪਣੀ ਖੁਰਾਕ ਦਾ ਖਾਸ ਧਿਆਨ ਨਹੀਂ ਰੱਖ ਪਾਉਂਦੇ ਹਨ। ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੇ ਖਾਣ-ਪੀਣ ਨੂੰ ਲੈਕੇ ਬਹੁਤ ਜ਼ਿਆਦਾ ਲਾਪਰਵਾਹੀ ਵਰਤਦੇ ਹਨ।
Urine
1/5
ਲੋਕਾਂ ਦੀ ਨੀਂਦ ਤੱਕ ਨਹੀਂ ਪੂਰੀ ਹੁੰਦੀ। ਖ਼ਰਾਬ ਜੀਵਨ ਸ਼ੈਲੀ ਕਰਕੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਇਸ ਲੇਖ ਵਿਚ ਅਸੀਂ ਰੁਕ-ਰੁਕ ਕੇ ਪੇਸ਼ਾਬ ਆਉਣ ਦੀ ਸਮੱਸਿਆ ਬਾਰੇ ਗੱਲ ਕਰਾਂਗੇ। ਅੱਜ ਕੱਲ੍ਹ ਵੱਡੀ ਉਮਰ ਦੀਆਂ ਔਰਤਾਂ ਨੂੰ ਰੁਕ-ਰੁਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਪਿੱਛੇ ਕਈ ਗੰਭੀਰ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਤੋਂ ਕਿਵੇਂ ਬਚਣਾ ਹੈ।
2/5
ਦਰਅਸਲ, ਰੁਕ-ਰੁਕ ਕੇ ਪੇਸ਼ਾਬ ਆਉਣਾ ਪੂਰੀ ਤਰ੍ਹਾਂ ਖਰਾਬ ਜੀਵਨ ਸ਼ੈਲੀ ਕਰਕੇ ਹੁੰਦਾ ਹੈ। ਖਾਣ-ਪੀਣ ਦੀਆਂ ਆਦਤਾਂ 'ਚ ਗੜਬੜੀ ਅਤੇ ਸਰੀਰ ਲਈ ਲੋੜ ਤੋਂ ਘੱਟ ਪਾਣੀ ਪੀਣ ਨਾਲ ਇਹ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਠੀਕ ਕਰਨਾ ਹੋਵੇਗਾ।
3/5
ਯੂਟੀਆਈ ਯਾਨੀ ਯੂਰਿਨ ਇਨਫੈਕਸ਼ਨ ਤੋਂ ਪੀੜਤ ਲੋਕ ਅਕਸਰ ਰੁਕ-ਰੁਕ ਕੇ ਪੇਸ਼ਾਬ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਅਜਿਹੇ ਲੱਛਣ ਸਰੀਰ 'ਤੇ ਨਜ਼ਰ ਆਉਣ ਤਾਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
4/5
ਕਿਡਨੀ ਦੀ ਇਨਫੈਕਸ਼ਨ: ਜੇਕਰ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੈ ਤਾਂ ਕਿਡਨੀ ਸੰਬੰਧੀ ਸਮੱਸਿਆ ਹੋ ਸਕਦੀ ਹੈ। ਕਿਡਨੀ ਦੀ ਬਿਮਾਰੀ ਹੋਣ 'ਤੇ ਟਾਇਲਟ 'ਚ ਵੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
5/5
ਡਾਇਬਟੀਜ਼ : ਸ਼ੂਗਰ ਵਿਚ ਵੀ ਰੁਕ-ਰੁਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਤੁਰੰਤ ਡਾਕਟਰ ਨਾਲ ਗੱਲ ਕਰੋ।
Published at : 14 Jul 2024 06:00 AM (IST)