ਫ਼ਾਇਦੇ ਦੇ ਨਾਲ-ਨਾਲ ਨੁਕਸਾਨ ਵੀ ਕਰਦੀਆਂ ਹਰੀਆਂ ਸਬਜ਼ੀਆਂ
ਪਾਲਕ ਖਾਣ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਪਲਕ ਵਿੱਚ ਬਹੁਤ ਸਾਰਾ ਆਕਸਲੇਟ ਐਸਿਡ ਹੁੰਦਾ ਹੈ। ਪਾਲਕ ਨੂੰ ਜ਼ਿਆਦਾ ਖਾਣ ਨਾਲ ਕੈਲਸ਼ੀਅਮ ਆਕਸਲੇਟ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਪੱਥਰੀ ਵਧ ਜਾਂਦੀ ਹੈ
Download ABP Live App and Watch All Latest Videos
View In Appਹਾਲਾਂਕਿ ਭਿੰਡੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਪਰ ਜੇਕਰ ਭਿੰਡੀ ਨੂੰ ਜ਼ਿਆਦਾ ਖਾ ਲਿਆ ਜਾਵੇ ਤਾਂ ਇਸ ਨਾਲ ਗੈਸਟਰ੍ੋਇੰਟੇਸਟਾਈਨਲ ਸਮੱਸਿਆਵਾਂ ਜਿਵੇਂ ਗੈਸ ਕ੍ਰੈਂਪ, ਬਲੋਟਿੰਗ ਅਤੇ ਡਾਇਰੀਆ ਹੋ ਸਕਦਾ ਹੈ।
ਬਰੋਕਲੀ ਦਾ ਸੇਵਨ ਨੁਕਸਾਨ ਵੀ ਕਰ ਸਕਦਾ ਹੈ। ਦਰਅਸਲ ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ। ਉਨ੍ਹਾਂ ਨੂੰ ਬਰੋਕਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਫੁੱਲ ਗੋਭੀ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਗੈਸ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਜਿਸ ਕਿਸੇ ਦਾ ਵੀ ਯੂਰਿਕ ਐਸਿਡ ਵਧਿਆ ਹੈ, ਉਸ ਨੂੰ ਵੀ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਰੇ ਮਟਰ ਖਾਣ ਨਾਲ ਸਰੀਰ 'ਚ ਯੂਰਿਕ ਐਸਿਡ ਵਧਦਾ ਹੈ, ਜਿਸ ਨਾਲ ਜੋੜਾਂ 'ਚ ਦਰਦ ਵਧਦਾ ਹੈ।ਜੇਕਰ ਤੁਸੀਂ ਗਠੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਮਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।