Vitamin B12: ਵਿਟਾਮਿਨ ਬੀ12 ਦੀ ਕਮੀ ਕਾਰਨ ਹੱਡੀਆਂ ਤੇ ਮਾਸਪੇਸ਼ੀਆਂ 'ਚ ਮਹਿਸੂਸ ਹੋਣ ਲੱਗੀ ਕਮਜ਼ੋਰੀ, ਤਾਂ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਮਿਲੇਗਾ ਫਾਇਦਾ
ਸਰੀਰ 'ਚ ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ। ਇਹ ਵਿਸ਼ੇਸ਼ ਪੋਸ਼ਕ ਤੱਤ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ12 ਰੈੱਡ ਬਲੱਡ ਸੈੱਲਜ਼ ਤੇ ਦਿਮਾਗੀ ਕੰਮਕਾਜ ਨੂੰ ਬਿਹਤਰ ਬਣਾਉਣ 'ਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਦੀ ਘਾਟ ਨਾਲ ਜੂਝ ਰਹੇ ਹੋ ਜਾਂ ਸਰੀਰ 'ਚ ਇਸ ਦੀ ਮਾਤਰਾ ਵਧਾਉਣ ਲਈ ਫਾਇਦੇਮੰਦ ਸਾਬਿਤ ਹੋਣਗੀਆਂ ਇਹ ਚੀਜ਼ਾਂ।
Download ABP Live App and Watch All Latest Videos
View In Appਸਰੀਰ 'ਚ Vitamin B12 ਦੀ ਘਾਟ ਦੂਰ ਕਰਨ ਲਈ ਚੁਕੰਦਰ ਦਾ ਜੂਸ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ 'ਚ ਆਇਰਨ, ਪੋਟਾਸ਼ੀਅਮ, ਫੋਲੇਟ ਤੇ ਵਿਟਾਮਿਨ ਡੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਅਜਿਹੀ ਸਥਿਤੀ 'ਚ ਇਹ ਨਾ ਸਿਰਫ ਰੈੱਡ ਬਲੱਡ ਸੈੱਲਜ਼ ਦੀ ਮਾਤਰਾ ਵਧਾਉਂਦਾ ਹੈ ਬਲਕਿ ਇਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਪਾਏ ਜਾਣ ਵਾਲੇ ਨਾਈਟ੍ਰੇਟ BP ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
ਵਿਟਾਮਿਨ ਬੀ12 ਦੀ ਘਾਟ ਦੂਰ ਕਰਨ ਲਈ ਸੰਤਰੇ ਦਾ ਜੂਸ ਪੀਓ। ਤੁਹਾਨੂੰ ਦੱਸ ਦੇਈਏ ਕਿ ਇਹ ਕਈ ਜ਼ਰੂਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਸਰੀਰ ਨੂੰ ਫਾਈਬਰ ਦੀ ਵੀ ਚੰਗੀ ਮਾਤਰਾ ਮਿਲਦੀ ਹੈ। ਅਜਿਹੀ ਸਥਿਤੀ 'ਚ ਵਿਟਾਮਿਨ ਬੀ ਨਾਲ ਭਰਪੂਰ ਸੰਤਰੇ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ।
Cow Milk 'ਚ ਵੀ ਵਿਟਾਮਿਨ ਬੀ12 ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਨਾ ਸਿਰਫ ਕੋਲੈਸਟ੍ਰੋਲ ਤੋਂ ਬਚਦੇ ਹੋ ਬਲਕਿ ਗਾਂ ਦਾ ਦੁੱਧ ਪੀਣ ਨਾਲ ਸਰੀਰ 'ਚ ਵਾਧੂ ਚਰਬੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ, ਇਸ ਲਈ ਇਹ ਮੋਟਾਪੇ ਤੋਂ ਪੀੜਤ ਲੋਕਾਂ ਲਈ ਸਭ ਤੋਂ ਵਧੀਆ ਵਿਕਲਪ ਹੈ।
ਸਰੀਰ 'ਚ ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ 'ਚ ਸੋਇਆ ਮਿਲਕ ਬੇਹੱਦ ਕਾਰਗਰ ਹੈ। ਬਾਜ਼ਾਰ ਤੋਂ ਫੋਰਟੀਫਾਈਡ ਸੋਇਆ ਦੁੱਧ ਖਰੀਦੋ ਤੇ ਸਾਧਾਰਨ ਦੁੱਧ ਦੀ ਬਜਾਏ ਇਸਦਾ ਸੇਵਨ ਕਰੋ। ਇਸ ਤੋਂ ਇਲਾਵਾ ਇਹ ਵਾਲਾ ਦੁੱਧ ਪ੍ਰੋਟੀਨ ਦਾ ਚੰਗਾ ਸਰੋਤ ਹੈ।
ਬਦਾਮ ਦਾ ਦੁੱਧ ਵੀ ਸਰੀਰ 'ਚ ਵਿਟਾਮਿਨ ਬੀ12 ਦੀ ਮਾਤਰਾ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਲੈਕਟੋਜ਼ ਇਨਟੌਲਰੈਂਸ ਨਾਲ ਜੂਝ ਰਹੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ, ਕਿਉਂਕਿ ਇਹ ਤੁਹਾਨੂੰ ਲੈਕਟੋਜ਼ ਸੈਂਸਟੀਵਿਟੀ ਕਾਰਨ ਹੋਣ ਵਾਲੀ ਬਲੋਟਿੰਗ ਦੀ ਸਮੱਸਿਆ ਨਹੀਂ ਹੁੰਦੀ।