ਸਿਹਤਮੰਦ ਰਹਿਣ ਲਈ ਖਾਂਦੇ ਹੋ ਇਹ ਫਲ, ਤਾਂ ਅੱਜ ਹੀ ਕਰ ਦਿਓ ਬੰਦ, ਨਹੀਂ ਤਾਂ...
ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਪੋਸ਼ਕ ਤੱਤਾਂ ਦੀ ਅਧੂਰੀ ਜਾਣਕਾਰੀ ਤੋਂ ਹੀ ਲੋਕ ਇਨ੍ਹਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ।
Download ABP Live App and Watch All Latest Videos
View In Appਫਲਾਂ ਦਾ ਜੂਸ : ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਕੁਝ ਲੋਕ ਇਨ੍ਹਾਂ ਨੂੰ ਸਾਬਤ ਤਾਂ ਕੁਝ ਲੋਕ ਇਨ੍ਹਾਂ ਤੋਂ ਜੂਸ ਕੱਢਕੇ ਇਸ ਦਾ ਸੇਵਨ ਕਰਦੇ ਹਨ। ਜਦੋਂ ਤੁਸੀਂ ਫਲਾਂ ਦਾ ਜੂਸ ਕੱਢਦੇ ਹੋ, ਤਾਂ ਇਸ ਵਿੱਚ ਫਾਈਬਰ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਕੈਲੋਰੀ ਵੱਧ ਜਾਂਦੀ ਹੈ। ਬਾਜ਼ਾਰ 'ਚ ਵਿਕਣ ਵਾਲੇ ਜੂਸ ਹੋਰ ਵੀ ਨਾਨ-ਹੈਲਥੀ ਹਨ, ਕਿਉਂਕਿ ਇਨ੍ਹਾਂ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਕਰਕੇ ਫਲਾਂ ਨੂੰ ਹਮੇਸ਼ਾ ਸਾਬਤ ਹੀ ਖਾਓ।
ਗ੍ਰੇਨੋਲਾ ਬਾਰ - ਬਹੁਤ ਸਾਰੇ ਲੋਕ ਗ੍ਰੇਨੋਲਾ ਬਾਰ ਨੂੰ ਕਾਫ਼ੀ ਸਿਹਤਮੰਦ ਮੰਨਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ ਚੀਨੀ ਅਤੇ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਨਾ ਸਿਰਫ ਤੁਹਾਡਾ ਭਾਰ ਵਧੇਗਾ ਸਗੋਂ ਕਈ ਸਿਹਤ ਸਮੱਸਿਆਵਾਂ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਣਗੀਆਂ।
ਸੁੱਕੇ ਮੇਵੇ : ਫਲਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਹਾਲਾਂਕਿ ਕਈ ਲੋਕ ਇਨ੍ਹਾਂ ਦਾ ਸੇਵਨ ਸੁੱਕੇ ਮੇਵੇ ਦੇ ਰੂਪ 'ਚ ਕਰਦਿਆਂ ਦੇਖੇ ਜਾਂਦੇ ਹਨ। ਸੁੱਕੇ ਮੇਵੇ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
ਨਟ ਬਟਰਸ: ਨਟ ਬਟਰ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਕਈ ਬ੍ਰਾਂਡ ਇਨ੍ਹਾਂ ਨੂੰ ਬਣਾਉਣ ਲਈ ਨਕਲੀ ਚੀਨੀ, ਤੇਲ ਆਦਿ ਦੀ ਵਰਤੋਂ ਕਰਦੇ ਹਨ। ਇਹ ਚੀਜ਼ਾਂ ਭਾਰ ਵਧਾਉਣ ਦੇ ਨਾਲ-ਨਾਲ ਸਰੀਰ 'ਚ ਕਈ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ।