Coffee Effect: ਕੌਫ਼ੀ ਦਾ ਇੱਕ ਕੱਪ ਸਾਡੇ ਸਰੀਰ 'ਤੇ ਕੀ ਕਰਦਾ ਹੈ ਅਸਰ, ਦੇਖੋ ਇਸ ਰਿਪੋਰਟ 'ਚ
ਕੌਫ਼ੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੈ। ਪਿਛਲੀਆਂ ਪੰਜ ਸਦੀਆਂ ਤੋਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਈ ਹੈ।
Download ABP Live App and Watch All Latest Videos
View In Appਕੌਫ਼ੀ ਦਾ ਮੁੱਖ ਤੱਤ ਕੈਫ਼ੀਨ ਹੈ। ਕੈਫ਼ੀਨ ਹੁਣ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਤੱਤ ਹੈ। ਇਹ ਸਾਡੇ ਸੋਚਣ-ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
ਸਾਡੀ ਪਾਚਨ ਪ੍ਰਣਾਲੀ ਇੱਕ ਵਾਰ ਕੈਫ਼ੀਨ ਨੂੰ ਸਾਡੇ ਖੂਨ ਵਿੱਚ ਪਹੁੰਚਾ ਦਿੰਦੀ ਹੈ। ਹਾਲਾਂਕਿ ਇਸਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਇਹ ਨਰਵਸ ਸਿਸਟਮ ਵਿੱਚ ਪਹੁੰਚਦੀ ਹੈ।
ਕੈਫ਼ੀਨ ਦੀ ਰਸਾਇਣਕ ਬਣਤਰ ਐਡਨੋਸਾਈਨ ਰਸ ਨਾਲ ਮਿਲਦੀ ਹੈ, ਜੋ ਕਿ ਸਰੀਰ ਕੁਦਰਤੀ ਰੂਪ ਵਿੱਚ ਤਿਆਰ ਕਰਦਾ ਹੈ।
ਇਹ ਰਸ ਨਰਵਸ ਸਿਸਟਮ ਦੀਆਂ ਆਪਣੇ-ਆਪ ਚੱਲਣ ਵਾਲੀਆਂ ਪ੍ਰਕਿਰਿਆਵਾਂ ਨੂੰ ਸ਼ਾਂਤ ਕਰਦਾ ਹੈ। ਨਤੀਜੇ ਵਜੋਂ ਦਿਲ ਦੀ ਧੜਕਣ ਵਿੱਚ ਕਮੀ ਆਉਂਦੀ ਹੈ, ਨੀਂਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ।
ਉਹ ਖੂਨ ਦੇ ਦਬਾਅ ਵਿੱਚ ਬਦਲਾਅ ਕਰਦੀ ਹੈ। ਦਿਮਾਗ ਨੂੰ ਚੁਸਤ ਕਰਦੀ ਹੈ। ਭੁੱਖ ਨੂੰ ਸ਼ਾਂਤ ਕਰਦੀ ਹੈ ਅਤੇ ਸੁਚੇਤਨਾ ਵਧਾਉਂਦੀ ਹੈ। ਇਹ ਲੰਬੇ ਸਮੇਂ ਤੱਕ ਤੁਹਾਨੂੰ ਪ੍ਰਭਾਵਿਤ ਕਰਦੀ ਹੈ।
ਕੈਫ਼ੀਨ ਮੂਡ ਠੀਕ ਕਰਨ, ਥਕਾਨ ਘਟਾਉਣ ਅਤੇ ਸਰੀਰਕ ਕਾਰਗੁਜ਼ਾਰੀ ਸੁਧਾਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ। ਕਈ ਵਾਰ ਖਿਡਾਰੀ ਇਸ ਨੂੰ ਇੱਕ ਪੋਸ਼ਣ ਪੂਰਕ ਵਜੋਂ ਵੀ ਇਸਤੇਮਾਲ ਕਰਦੇ ਹਨ।
ਕੈਫ਼ੀਨ ਦਾ ਅਸਰ 15 ਮਿੰਟਾਂ ਤੋਂ ਦੋ ਘੰਟਿਆਂ ਲਈ ਵੀ ਰਹਿ ਸਕਦਾ ਹੈ। ਹਜ਼ਮ ਹੋਣ ਤੋਂ ਪੰਜ ਤੋਂ 10 ਘੰਟਿਆਂ ਬਾਅਦ ਸਰੀਰ ਕੈਫ਼ੀਨ ਨੂੰ ਬਾਹਰ ਕੱਢਦਾ ਹੈ।
ਇੱਕ ਬਾਲਗ 400 ਮਿਲੀਗ੍ਰਾਮ ਕੈਫ਼ੀਨ ਲੈ ਸਕਦਾ ਹੈ ਇਸ ਤੋਂ ਜ਼ਿਆਦਾ ਕੌਫ਼ੀ ਉਨੀਂਦਰਾ, ਚਿੰਤਾ, ਤਰੇਲ਼ੀਆਂ, ਪੇਟ ਦੀ ਗੜਬੜ, ਜੀਅ ਮਤਲਾਉਣਾ, ਸਿਰ ਦਰਦ ਦਾ ਕਾਰਨ ਬਣ ਸਕਦੀ ਹੈ।