Chikungunya: ਕੀ ਹੈ ਚਿਕਨਗੁਨੀਆ ਬੁਖਾਰ, ਇੰਝ ਕਰੋ ਬਚਾਅ ?
ਡੀਜ਼ ਮੱਛਰ ਦੇ ਕੱਟਣ ਦਾ ਮੁੱਖ ਸਮਾਂ ਸਵੇਰ ਵੇਲੇ ਜਾਂ ਦੇਰ ਸ਼ਾਮ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ, ਟੋਗਾਵਿਰਡੀ ਪਰਿਵਾਰਕ ਜੀਨਸ ਵਾਇਰਸ ਅਲਫਾ ਵਾਇਰਸ ਕਾਰਨ ਹੁੰਦਾ ਹੈ।
Download ABP Live App and Watch All Latest Videos
View In Appਇਸ ਦੀ ਤਸ਼ਖ਼ੀਸ ਲੱਛਣ, ਸਰੀਰਕ ਬਦਲਾਓ ਦੇ ਪਤਾ ਲੱਗਣ (ਉਦਾਹਰਨ ਰੂਪ ਵਿੱਚ ਜੋੜਾਂ ਵਿੱਚ ਸੋਜ਼ਸ਼) ਪ੍ਰਯੋਗਸ਼ਾਲਾ ਵਿੱਚ ਹੋਏ ਟੈਸਟ ਤੇ ਸੰਕ੍ਰਮਿਤ ਮੱਛਰ ਦੇ ਐਕਸਪੋਜਰ ਦੀ ਸੰਭਾਵਨਾ ’ਤੇ ਆਧਾਰਤ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ ਦਾ ਕੋਈ ਖ਼ਾਸ ਇਲਾਜ ਨਹੀਂ। ਇਲਾਜ ਮੁੱਖ ਤੌਰ 'ਤੇ ਲੱਛਣਾਂ ਨੂੰ ਘੱਟ ਕਰਨ ਲਈ ਸਹਾਇਕ ਹੈ।
ਇਸ ਵਿਚ ਅਚਾਨਕ ਬੁਖ਼ਾਰ ਸ਼ੁਰੂ ਹੋ ਜਾਂਦਾ ਹੈ, ਠੰਢ ਲੱਗਣ ਦੇ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਮਾਸਪੇਸ਼ੀਆਂ ਦਾ ਦਰਦ, ਥਕਾਵਟ ਤੇ ਮਤਲੀ, ਸਿਰ ਦਰਦ, ਰੈਸ਼, ਜੋੜਾਂ ਵਿੱਚ ਬਹੁਤ ਹੀ ਨਿਤਾਣਾ ਜਿਹਾ ਦਰਦ ਹੁੰਦਾ ਹੈ ਪਰ ਅਕਸਰ ਇਹ ਦਰਦ ਕੁਝ ਦਿਨਾਂ ਤੇ ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।
ਚਿਕਨਗੁਨੀਆ ਬੁਖ਼ਾਰ ਦਾ ਵਾਇਰਸ ਸੰਕ੍ਰਮਿਤ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਜਦੋਂ ਚਿਕਨਗੁਨੀਆ ਨਾਲ ਸੰਕ੍ਰਮਿਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਹ ਸੰਕ੍ਰਮਿਤ ਹੋ ਜਾਂਦਾ ਹੈ।
ਇਸ ਬਿਮਾਰੀ ਦੇ ਪ੍ਰਫੁੱਲਿਤ ਹੋਣ ਦੀ ਮਿਆਦ (ਬਿਮਾਰੀ ਦੇ ਸੰਕ੍ਰਮਣ ਦੇ ਸਮੇਂ) 2 ਤੋਂ 12 ਦਿਨ ਤੱਕ ਹੋ ਸਕਦੀ ਹੈ, ਪਰ ਆਮ ਤੌਰ ’ਤੇ ਇਹ ਮਿਆਦ 3 ਤੋਂ 7 ਦਿਨ ਹੋ ਸਕਦੀ ਹੈ। ਸੈਲੰਟ ਚਿਕਨਗੁਨੀਆ ਵਾਇਰਸ ਸੰਕ੍ਰਮਣ (ਬਿਮਾਰ ਹੋਏ ਬਿਨਾਂ ਸੰਕ੍ਰਮਣ) ਘੱਟ ਹੀ ਵਾਪਰਦਾ ਹੈ।
ਚਿਕਨਗੁਨੀਆ ਦੇ ਵਾਇਰਸ ਦੇ ਇਲਾਜ ਲਈ ਨਾ ਤਾਂ ਕੋਈ ਟੀਕਾ ਤੇ ਨਾ ਹੀ ਕੋਈ ਦਵਾਈ ਹੈ। ਮੱਛਰਾਂ ਦੇ ਕੱਟਣ ਤੋਂ ਬਚਣਾ ਹੀ ਸਭ ਤੋਂ ਵੱਡੀ ਰੋਕਥਾਮ ਹੈ। ਮੱਛਰਾਂ ਦੇ ਪ੍ਰਜਨਨ ਸਥਾਨ ਨੂੰ ਖ਼ਤਮ ਕਰਨਾ ਇਸ ਦੀ ਰੋਕਥਾਮ ਦੀ ਇੱਕ ਹੋਰ ਕੁੰਜੀ ਹੈ।
ਮੱਛਰਾਂ ਕਾਰਨ ਪ੍ਰਸਾਰਿਤ ਹੋਣ ਵਾਲੇ ਰੋਗ ਜਿਵੇਂ ਡੇਂਗੂ ਇਨ੍ਹਾਂ ਸਭ ਦੀ ਰੋਕਥਾਮ ਇੱਕ ਸਮਾਨ ਹੈ। ਆਪਣੀ ਚਮੜੀ ’ਤੇ ਮੱਛਰ ਮਾਰਨ ਵਾਲੀ ਕਰੀਮ ਜਿਸ ਵਿੱਚ ਡੀ.ਈ.ਈ.ਟੀ, ਪਿਕਾਰਡੀਨ, ਓਈਲ ਆਫ਼ ਲੇਮਨ ਐਕੂਪਲਾਇਟਸ ਦਾ ਪ੍ਰਯੋਗ ਕਰੋ।
ਇਸ ਤੋਂ ਇਲਾਵਾ ਚਿਕਨਗੁਨੀਆ ਬੁਖ਼ਾਰ ਨਾਲ ਸੰਕ੍ਰਮਿਤ ਵਿਅਕਤੀ ਨੂੰ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਣ ਲਈ ਮੱਛਰ ਕੱਟਣ ਦੇ ਜੋਖ਼ਮ ਤੋਂ ਬਚਣਾ ਚਾਹੀਦਾ ਹੈ। ਮੱਛਰ ਕੱਟਣ ਤੋਂ ਬਚਣ ਲਈ ਬਾਹਰ ਬਾਹਰ ਜਾਉਣ ਵੇਲੇ ਮੱਛਰਾਂ ਨੂੰ ਦੂਰ/ਮਾਰਨ ਵਾਲੀ ਕਰੀਮ ਦਾ ਪ੍ਰਯੋਗ ਕਰੋ ਜਾਂ ਅੰਦਰ ਰਹਿਣ ਵੇਲੇ ਸਕਰੀਨ ਜਾਂ ਜਾਲੀ ਦਾ ਪ੍ਰਯੋਗ ਕਰੋ।