Roti v/s Rice: ਰੋਟੀ ਜਾਂ ਚੌਲ? ਕਿਸ ਨਾਲ ਵੱਧਦਾ ਮੋਟਾਪਾ, ਆਪਣਾ ਵਹਿਮ ਕਰੋ ਦੂਰ
ਚਾਵਲ ਅਤੇ ਰੋਟੀ ਸਾਡੇ ਭੋਜਨ ਦਾ ਅਧਾਰ ਹਨ। ਸਾਲਾਂ ਤੋਂ ਸਾਡੀ ਥਾਲੀ ਵਿੱਚ ਇਹ ਦੋਵੇਂ ਚੀਜ਼ਾਂ ਹੁੰਦੀਆਂ ਹਨ। ਪਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਲੈ ਕੇ ਹਮੇਸ਼ਾਂ ਤੋਂ ਬਹਿਸ ਚੱਲਦੀ ਆ ਰਹੀ ਹੈ। ਤੁਸੀਂ ਅਕਸਰ ਇਹ ਕਹਿੰਦਿਆਂ ਸੁਣਿਆ ਹੋਵੇਗਾ ਚੌਲ ਨਹੀਂ ਖਾਣਾ ਚਾਹੁੰਦਾ, ਇਸ ਨਾਲ ਭਾਰ ਵੱਧਦਾ ਹੈ, ਜਾਂ ਫਿਰ ਜੋ ਭਾਰ ਘਟਾਉਣਾ ਚਾਹੁੰਦਾ ਹੈ ਉਹ ਕਹਿੰਦਾ ਹੈ ਕਿ ਰੋਟੀ ਖਾਓ।
Download ABP Live App and Watch All Latest Videos
View In Appਅਕਸਰ ਹਰ ਘਰ ਵਿੱਚ ਕਣਕ ਦੀ ਰੋਟੀ ਖਾਧੀ ਜਾਂਦੀ ਹੈ ਅਤੇ ਕਣਕ ਦੀ ਰੋਟੀ ਵਿੱਚ ਬਹੁਤ ਸਾਰਾ ਕਾਰਬੋਹਾਈਡ੍ਰੇਟ ਅਤੇ ਫਾਈਬਰ ਹੁੰਦਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਜਿਨ੍ਹਾਂ ਭੋਜਨਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਪੇਟ ਨੂੰ ਜਲਦੀ ਭਰ ਦਿੰਦੇ ਹਨ ਅਤੇ ਲੰਬੇ ਸਮੇਂ ਤੱਕ ਭੁੱਖ ਮਹਿਸੂਸ ਨਹੀਂ ਕਰਦੇ।
ਚੌਲ ਅਤੇ ਰੋਟੀ ਦਾ ਪੌਸ਼ਟਿਕ ਮੁੱਲ ਲਗਭਗ ਇੱਕੋ ਜਿਹਾ ਹੁੰਦਾ ਹੈ, ਹਾਲਾਂਕਿ ਚੌਲ ਖਾਣ ਨਾਲ ਤੁਹਾਡਾ ਭਾਰ ਆਸਾਨੀ ਨਾਲ ਵੱਧ ਸਕਦਾ ਹੈ, ਸਿਰਫ ਇਸ ਲਈ ਕਿਉਂਕਿ ਚਾਵਲ ਆਸਾਨੀ ਨਾਲ ਪਚ ਜਾਂਦੇ ਹਨ ਤੇ ਦੁਬਾਰਾ ਛੇਤੀ ਭੁੱਖ ਲੱਗ ਜਾਂਦੀ ਹੈ।
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਿਰਫ ਚੌਲ ਖਾਣਾ ਕਾਫੀ ਨਹੀਂ ਹੈ। ਭਾਰ ਵਧਾਉਣ ਲਈ ਬੈਲੇਂਸ ਡਾਈਟ ਲੈਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਪ੍ਰੋਟੀਨ, ਕਾਰਬਸ ਅਤੇ ਹੈਲਥੀ ਫੈਟ ਲੈਣਾ ਚਾਹੀਦਾ ਹੈ।