Homemade Juice: ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ ਘਾਤਕ, ਅੱਜ ਹੀ ਪੀਓ ਆਹ ਘਰੇਲੂ ਡ੍ਰਿੰਕ
ਕਈ ਵਾਰ ਇਸ ਦੇ ਗੰਭੀਰ ਨਤੀਜੇ ਵੀ ਸਾਹਮਣੇ ਆਉਣ ਲੱਗ ਪੈਂਦੇ ਹਨ, ਜਿਨ੍ਹਾਂ 'ਚ ਡਿਪ੍ਰੈਸ਼ਨ, ਬੱਚਿਆਂ ਦਾ ਰੁਕਿਆ ਹੋਇਆ ਵਿਕਾਸ, ਗਰਭ ਅਵਸਥਾ ਸੰਬੰਧੀ ਸਮੱਸਿਆਵਾਂ ਆਦਿ ਸ਼ਾਮਲ ਹਨ। ਅਜਿਹੇ 'ਚ ਤੁਸੀਂ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਕੁਝ ਘਰੇਲੂ ਡ੍ਰਿੰਕ ਪੀ ਸਕਦੇ ਹੋ।
Download ABP Live App and Watch All Latest Videos
View In Appਸੀਤਾ ਫਲ ਐਂਟੀਆਕਸੀਡੈਂਟਸ ਅਤੇ ਖਣਿਜਾਂ ਦਾ ਖਜ਼ਾਨਾ ਹੈ। ਇਸ ਤੋਂ ਇਲਾਵਾ ਇਸ ਵਿਚ ਆਇਰਨ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਦੇ ਜੂਸ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਫਲੈਕਸਸੀਡ ਅਤੇ ਤਿਲ ਦੋਵੇਂ ਕੁਦਰਤੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਬੀਜ ਹਨ ਜੋ ਆਇਰਨ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦੋਵਾਂ ਨੂੰ ਦੁੱਧ ਆਦਿ ਵਿਚ ਮਿਲਾ ਕੇ ਡ੍ਰਿੰਕ ਤਿਆਰ ਕੀਤਾ ਜਾਂਦਾ ਹੈ, ਜੋ ਆਇਰਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ।
ਆਇਰਨ ਅਤੇ ਵਿਟਾਮਿਨ ਸੀ ਨਾਲ ਭਰਪੂਰ, ਮਲਬੇਰੀ ਤੋਂ ਬਣਿਆ ਡਰਿੰਕ ਆਇਰਨ ਦਾ ਵਧੀਆ ਸਰੋਤ ਹੈ। ਇਹ ਕੇਲਾ, ਚਿਆ ਬੀਜ ਅਤੇ ਯੂਨਾਨੀ ਦਹੀਂ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।
ਸੁੱਕੇ ਆਲੂ ਬੁਖਾਰੇ ਨੂੰ ਪ੍ਰੂਨ ਕਿਹਾ ਜਾਂਦਾ ਹੈ ਅਤੇ ਇਸ ਤੋਂ ਤਿਆਰ ਜੂਸ ਨੰੰ ਪ੍ਰੂਨ ਜੂਸ ਕਿਹਾ ਜਾਂਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਸਰੀਰ 'ਚ ਆਇਰਨ ਦੀ ਕਮੀ ਨੂੰ ਪੂਰਾ ਕਰਦੇ ਹਨ।
ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਆਇਰਨ ਦਾ ਵਧੀਆ ਸਰੋਤ ਹੈ। ਇਸ ਲਈ ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਇਸ ਦਾ ਸੇਵਨ ਕਰਨਾ ਜ਼ਰੂਰੀ ਹੈ।
ਪਾਲਕ ਦਾ ਜੂਸ ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ2, ਵਿਟਾਮਿਨ ਬੀ6, ਮੈਗਨੀਸ਼ੀਅਮ ਅਤੇ ਕਈ ਖਣਿਜਾਂ ਵਰਗੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ, ਜੋ ਸਾਡੇ ਸਰੀਰ ਵਿੱਚ ਆਇਰਨ ਦੀ ਸਪਲਾਈ ਕਰਕੇ ਅਨੀਮੀਆ ਨੂੰ ਪੂਰਾ ਕਰਦਾ ਹੈ।