Boiled Eggs: ਕੀ ਤੁਸੀਂ ਵੀ ਦਿਨ ਦੀ ਸ਼ੁਰੂਆਤ ਕਰਦੇ ਹੋ ਉਬਲੇ ਅੰਡੇ ਨਾਲ ?
ਪੋਸ਼ਕ ਤੱਤਾਂ ਨਾਲ ਭਰਪੂਰ ਅੰਡੇ ਸਿਹਤ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹਨ। ਇਸ ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਏ, ਡੀ, ਬੀ12, ਰਿਬੋਫਲੇਵਿਨ ਅਤੇ ਸੇਲੇਨਿਅਮ ਵਰਗੇ ਵਿਟਾਮਿਨਾਂ ਤੇ ਖਣਿਜਾਂ ਦਾ ਇੱਕ ਚੰਗਾ ਸਰੋਤ ਹੈ।
Boiled Eggs
1/6
ਇਸ ‘ਚ ਮੌਜੂਦ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਹੱਡੀਆਂ ਦੀ ਸਿਹਤ ਲਈ ਵੀ ਜ਼ਰੂਰੀ ਹਨ। ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ। ਕੁਝ ਲੋਕ ਇਸ ਨੂੰ ਆਮਲੇਟ ਬਣਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਇਸ ਨੂੰ ਭੁਰਜੀ ਦੇ ਰੂਪ ‘ਚ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਕਈ ਲੋਕ ਉਬਲੇ ਹੋਏ ਆਂਡੇ ਖਾਣਾ ਵੀ ਪਸੰਦ ਕਰਦੇ ਹਨ।
2/6
ਉਬਲੇ ਹੋਏ ਅੰਡੇ ‘ਚ ਲੂਟੀਨ ਅਤੇ ਜ਼ੈਕਸਾਂਥਿਨ, ਐਂਟੀਆਕਸੀਡੈਂਟ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਮੌਜੂਦ ਇਹ ਮਿਸ਼ਰਣ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਮੋਤੀਆਬਿੰਦ ਆਦਿ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਜੋ ਵਧਦੀ ਉਮਰ ਦੇ ਨਾਲ ਹੁੰਦੇ ਹਨ। ਇਸ ਤੋਂ ਇਲਾਵਾ ਉਬਲੇ ਹੋਏ ਅੰਡੇ ‘ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਕਾਰਗਰ ਹੈ।
3/6
ਭਾਵੇਂ ਅੰਡੇ ਦੀ ਜ਼ਰਦੀ ਵਿੱਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ, ਕੁਝ ਅਧਿਐਨਾਂ ਨੇ ਦਿਖਾਇਆ ਹੈ ਕਿ ਘੱਟ ਮਾਤਰਾ ਵਿੱਚ ਪੂਰੇ ਅੰਡੇ ਖਾਣ ਨਾਲ ਜ਼ਿਆਦਾਤਰ ਲੋਕਾਂ ਵਿੱਚ ਕੋਲੈਸਟ੍ਰੋਲ ਨਹੀਂ ਵਧਦਾ ਹੈ। ਇਸ ‘ਚ ਮੌਜੂਦ ਹਾਈ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇੰਨਾ ਹੀ ਨਹੀਂ ਹਫਤੇ ‘ਚ ਸੱਤ ਉਬਲੇ ਹੋਏ ਅੰਡੇ ਖਾਣ ਨਾਲ ਕਈ ਤਰ੍ਹਾਂ ਦੇ ਸਟ੍ਰੋਕ ਤੋਂ ਬਚਾਅ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
4/6
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਉਬਲੇ ਹੋਏ ਅੰਡੇ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਣਗੇ। ਦਰਅਸਲ, ਉਬਲਿਆ ਹੋਇਆ ਅੰਡਾ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰੇਗਾ, ਜਿਸ ਨਾਲ ਤੁਸੀਂ ਵਾਧੂ ਖਾਣ ਤੋਂ ਬਚੋਗੇ, ਜਿਸ ਨਾਲ ਭਾਰ ਪ੍ਰਬੰਧਨ ਵਿੱਚ ਮਦਦ ਮਿਲੇਗੀ।
5/6
ਉਬਲੇ ਹੋਏਅੰਡੇ ਵਿੱਚ ਵੱਡੀ ਮਾਤਰਾ ਵਿੱਚ ਪ੍ਰੋਟੀਨ ਅਤੇ ਕਈ ਵਿਟਾਮਿਨ ਹੁੰਦੇ ਹਨ, ਜੋ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਮੌਜੂਦ ਬਾਇਓਟਿਨ ਵਾਲਾਂ ਅਤੇ ਨਹੁੰਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਏ ਰੱਖਣ ਦੇ ਨਾਲ-ਨਾਲ ਚਮੜੀ ਦੀ ਬਣਤਰ ਅਤੇ ਵਾਲਾਂ ਦੇ ਵਿਕਾਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਪੋਟਾਸ਼ੀਅਮ ਚਮੜੀ ਨੂੰ ਮੁਹਾਸੇ, ਦਾਗ-ਧੱਬੇ ਅਤੇ ਟੈਨਿੰਗ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
6/6
ਅੰਡੇ ਵਿੱਚ ਕੋਲੀਨ ਨਾਮਕ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੁੰਦਾ ਹੈ, ਜੋ ਤੁਹਾਡੇ ਦਿਮਾਗ ਦੀ ਸਿਹਤ ਅਤੇ ਯਾਦਦਾਸ਼ਤ ਦੇ ਵਿਕਾਸ ਲਈ ਮਹੱਤਵਪੂਰਨ ਹੈ। ਅੰਡੇ ਦੀ ਜ਼ਰਦੀ ਪੋਸ਼ਣ ਦਾ ਇੱਕ ਚੰਗਾ ਸਰੋਤ ਹੈ, ਜੋ ਦਿਮਾਗ ਦੇ ਸੈੱਲਾਂ ਅਤੇ ਯਾਦਦਾਸ਼ਤ ਨਾਲ ਸਬੰਧਤ ਕਾਰਜਾਂ ਵਿਚਕਾਰ ਸੰਚਾਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
Published at : 23 Nov 2023 06:46 AM (IST)