Health News: ਪੀ ਰਹੇ ਹੋ ਫਰਿੱਜ ਵਾਲਾ ਠੰਡਾ ਪਾਣੀ! ਤਾਂ ਸਾਵਧਾਨ, ਤੁਰੰਤ ਸੁਧਾਰੋ ਆਪਣੀ ਇਹ ਆਦਤ, ਨਹੀਂ ਤਾਂ ਹੋ ਸਕਦੇ ਇਹ ਨੁਕਸਾਨ
ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕੜਕਦੀ ਧੁੱਪ ਤੋਂ ਘਰ ਆਉਣ ਤੋਂ ਬਾਅਦ ਤੁਰੰਤ ਠੰਡਾ ਪਾਣੀ ਪੀਣ ਲੱਗ ਜਾਂਦੇ ਹਨ। ਜੋ ਕਿ ਸਿਹਤ ਪੱਖ ਤੋਂ ਬਿਲਕੁਲ ਵੀ ਸਹੀ ਨਹੀਂ ਹੈ।
Download ABP Live App and Watch All Latest Videos
View In Appਜੇਕਰ ਤੁਹਾਨੂੰ ਵੀ ਫਰਿੱਜ ਦਾ ਠੰਡਾ ਪਾਣੀ ਪੀਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ। ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਨਾ ਸਿਰਫ ਮੋਟਾਪਾ ਵਧਦਾ ਹੈ ਸਗੋਂ ਕਈ ਹੋਰ ਬਿਮਾਰੀਆਂ ਦਾ ਖਤਰਾ ਵੀ ਬਣ ਸਕਦਾ ਹੈ। ਜਾਣੋ ਕਿਉਂ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ ਫਰਿੱਜ 'ਚ ਰੱਖਿਆ ਪਾਣੀ?
ਸਿਹਤ ਮਾਹਿਰਾਂ ਅਨੁਸਾਰ ਅੱਤ ਦੀ ਗਰਮੀ ਵਿੱਚ ਠੰਡਾ ਪਾਣੀ ਪੀਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਸਰੀਰ ਦੇ ਤਾਪਮਾਨ ਵਿੱਚ ਅਚਾਨਕ ਤਬਦੀਲੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਠੰਡਾ ਕੋਈ ਡ੍ਰਿੰਕ ਪਦਾਰਥ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਦਾ ਕਾਰਨ ਬਣਦਾ ਹੈ। ਇਸ ਕਾਰਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਰੀਰ ਦਾ ਧਿਆਨ ਪਾਚਨ ਤੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵੱਲ ਜਾਂਦਾ ਹੈ।
ਠੰਡਾ ਪਾਣੀ ਪੇਟ ਅਤੇ ਪਾਚਨ ਕਿਰਿਆ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ। ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ ਅਤੇ ਇਸ ਨਾਲ ਪੇਟ ਸਾਫ਼ ਹੋਣ ਤੋਂ ਰੋਕਦਾ ਹੈ। ਅਜਿਹੀ ਸਥਿਤੀ ਵਿੱਚ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਖਰਾਬ ਪਾਚਨ ਕਾਰਨ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਠੰਡਾ ਪਾਣੀ ਦਿਲ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਦਾ ਵਹਾਅ ਹੌਲੀ ਹੋਣ ਲੱਗਦਾ ਹੈ। ਜਿਸ ਕਰਕੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਠੰਡੇ ਪਾਣੀ ਨਾਲ ਚਰਬੀ ਹੌਲੀ-ਹੌਲੀ ਪਿਘਲ ਜਾਂਦੀ ਹੈ। ਅਜਿਹੇ 'ਚ ਮੋਟਾਪਾ ਘੱਟ ਕਰਨ ਅਤੇ ਫੈਟ ਬਰਨ ਕਰਨ 'ਚ ਦਿੱਕਤ ਆਉਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਓ। ਤੁਹਾਨੂੰ ਸਿਰਫ਼ ਸਾਧਾਰਨ ਜਾਂ ਕੋਸਾ ਪਾਣੀ ਹੀ ਪੀਣਾ ਚਾਹੀਦਾ ਹੈ।