Tandoori Missi Roti: ਘਰ 'ਚ ਹੀ ਬਣਾਓ ਮਜ਼ੇਦਾਰ ਤੰਦੂਰੀ ਪੰਜਾਬੀ ਮਿੱਸੀ ਰੋਟੀ, ਇੰਝ ਕਰੋ ਤਿਆਰ
ਪੰਜਾਬੀ ਸਟਾਈਲ ਦੀ ਮਿੱਸੀ ਰੋਟੀ ਦਾ ਸਵਾਦ ਸਾਨੂੰ ਬਹੁਤ ਆਕਰਸ਼ਿਤ ਕਰਦਾ ਹੈ, ਇਹ ਇੱਕ ਪ੍ਰਸਿੱਧ ਰੋਟੀ ਹੈ ਜੋ ਖਾਸ ਤੌਰ 'ਤੇ ਵਿਆਹਾਂ ਅਤੇ ਪਾਰਟੀਆਂ ਵਿੱਚ ਪਰੋਸੀ ਜਾਂਦੀ ਹੈ। ਕੁੱਝ ਲੋਕ ਇਸ ਦਾ ਲੁਤਫ ਲੈਣ ਲਈ ਰੈਸਟੋਰੈਂਟਾਂ ਵਿੱਚ ਜਾਂਦੇ ਹਨ, ਪਰ ਇਸ ਦੇ ਬਦਲੇ ਮੋਟੇ-ਮੋਟੇ ਬਿੱਲ ਅਦਾ ਕਰਨੇ ਪੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਿਨ੍ਹਾਂ ਤੰਦੂਰ ਤੋਂ ਤੁਸੀਂ ਮਿੱਸੀ ਰੋਟੀ ਨੂੰ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ।
Download ABP Live App and Watch All Latest Videos
View In Appਮਿੱਸੀ ਰੋਟੀ ਛੋਲੇ ਅਤੇ ਕਣਕ ਦੇ ਆਟੇ ਦੇ ਸੁਮੇਲ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਕੁੱਝ ਮਸਾਲੇ ਵੀ ਪਾਏ ਜਾਂਦੇ ਹਨ ਜੋ ਇਸਦਾ ਸੁਆਦ ਵਧਾਉਂਦੇ ਹਨ।
ਮਿੱਸੀ ਰੋਟੀ ਦਾ ਆਟਾ ਬਣਾਉਂਦੇ ਸਮੇਂ, ਤੁਹਾਨੂੰ ਹਮੇਸ਼ਾ ਕਣਕ ਦਾ ਆਟਾ ਛੋਲਿਆਂ ਦੇ ਆਟੇ ਤੋਂ ਥੋੜ੍ਹਾ ਘੱਟ ਲੈਣਾ ਚਾਹੀਦਾ ਹੈ। ਜੇਕਰ ਛੋਲਿਆਂ ਦਾ ਆਟਾ ਹੱਥਾਂ 'ਤੇ ਚਿਪਕ ਜਾਵੇ ਤਾਂ ਆਟੇ 'ਚ ਤੇਲ ਜਾਂ ਘਿਓ ਮਿਲਾ ਲਓ।
ਸਭ ਤੋਂ ਪਹਿਲਾਂ ਇਕ ਭਾਂਡੇ 'ਚ ਡੇਢ ਕੱਪ ਛੋਲਿਆਂ ਦਾ ਆਟਾ ਅਤੇ ਕੱਪ ਛੋਲਿਆਂ ਦਾ ਆਟਾ ਲਓ। ਹੁਣ ਇਸ 'ਚ ਪੀਸੀ ਹੋਈ ਲਾਲ ਮਿਰਚ, ਹਲਦੀ, ਥੋੜ੍ਹਾ ਜਿਹਾ ਪੀਸਿਆ ਹੋਇਆ ਧਨੀਆ, ਹੀਂਗ, ਸਵਾਦ ਅਨੁਸਾਰ ਨਮਕ, ਬਾਰੀਕ ਕੱਟੀ ਹੋਈ ਹਰੀ ਮਿਰਚ, ਪਿਆਜ਼, ਹਰਾ ਧਨੀਆ, ਕਸੂਰੀ ਮੇਥੀ ਅਤੇ 2 ਚਮਚ ਤੇਲ ਪਾ ਕੇ ਸਭ ਕੁਝ ਚੰਗੀ ਤਰ੍ਹਾਂ ਨਾਲ ਮਿਲਾਓ। ਪਾਣੀ ਦੀ ਮਦਦ ਨਾਲ ਨਰਮ ਆਟਾ ਗੁੰਨ੍ਹੋ। ਆਟੇ ਨੂੰ ਢੱਕ ਕੇ 5 ਤੋਂ 10 ਮਿੰਟ ਲਈ ਇਕ ਪਾਸੇ ਰੱਖ ਦਿਓ। ਇੰਨੇ ਨੂੰ ਤਵੇ ਨੂੰ ਗੈਸ ਉੱਤੇ ਪ੍ਰੀਹੀਟ ਹੋਣ ਲਈ ਰੱਖ ਦਿਓ।
ਹੁਣ ਆਟੇ ਦੇ ਗੋਲੇ ਬਣਾ ਲਓ ਅਤੇ ਇੱਕ-ਇੱਕ ਰੋਟੀ ਵੇਲ ਲਓ। ਰੋਟੀ ਦੇ ਇੱਕ ਪਾਸੇ ਪਾਣੀ ਲਗਾਓ ਅਤੇ ਉਸੇ ਪਾਸੇ ਨੂੰ ਤਵੇ ਉੱਤੇ ਲਗਾ ਦਿਓ, ਇਸ ਤਰ੍ਹਾਂ ਮਿੱਸੀ ਰੋਟੀ ਤਵੇ ਦੇ ਨਾਲ ਚਿਪਕ ਜਾਵੇਗੀ। ਜਦੋਂ ਰੋਟੀ ਥੋੜੀ ਫੁੱਲੀ ਦਿਖਾਈ ਦੇਣ ਲੱਗੇ, ਤਾਂ ਤਵੇ ਨੂੰ ਫੜੋ ਅਤੇ ਰੋਟੀ ਨੂੰ ਸਿੱਧੀ ਅੱਗ 'ਤੇ ਸੇਕ ਲਓ।
ਜਦੋਂ ਰੋਟੀ ਪੱਕ ਜਾਂਦੀ ਹੈ, ਤਾਂ ਇਸ ਨੂੰ ਚਾਕੂ ਜਾਂ ਪਲਟੇ ਦੀ ਮਦਦ ਨਾਲ ਤਵੇ ਤੋਂ ਉਤਾਰ ਲਓ। ਇਸ 'ਤੇ ਮੱਖਣ ਲਗਾਓ ਅਤੇ ਇਸ ਨੂੰ ਦਾਲ ਮੱਖਣੀ, ਮਟਰ ਪਨੀਰ ਜਾਂ ਗੋਬੀ ਆਲੂ ਨਾਲ ਸਰਵ ਕਰ ਸਕਦੇ ਹੋ।