Pigmentation Prevention : ਸਮੇਂ ਤੋਂ ਪਹਿਲਾਂ ਝੁਰੜੀਆਂ ਤੁਹਾਨੂੰ ਬਣਾ ਸਕਦੀਆਂ ਨੇ ਬੁੱਢਾ, ਜਾਣੋ ਕਿਵੇਂ ਇਸ ਸਮੱਸਿਆ ਦਾ ਇਲਾਜ ਕਰ ਸਕਦੀ ਗ੍ਰੀਨ ਟੀ
ਗ੍ਰੀਨ ਟੀ ਇੱਕ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਹੈ ਜੋ ਚਿਹਰੇ 'ਤੇ ਵਧੇ ਹੋਏ ਮੇਲੇਨਿਨ ਨੂੰ ਘਟਾਉਂਦੀ ਹੈ।
Download ABP Live App and Watch All Latest Videos
View In Appਪਿਗਮੈਂਟੇਸ਼ਨ ਪੋਸ਼ਣ ਦੀ ਘਾਟ, ਹਾਰਮੋਨਲ ਤਬਦੀਲੀਆਂ ਜਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਵਧ ਸਕਦੀ ਹੈ।
ਇਸ ਘਰੇਲੂ ਉਪਾਅ ਵਿੱਚ ਵੀ 1 ਚਮਚ ਗ੍ਰੀਨ ਟੀ ਪਾਣੀ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਅਤੇ ਵਿਟਾਮਿਨ ਈ ਦੀਆਂ 2-3 ਬੂੰਦਾਂ ਪਾਓ ਅਤੇ ਇਸ ਨੂੰ ਪਿਗਮੈਂਟ ਵਾਲੀ ਥਾਂ 'ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ।
ਇੱਕ ਚਮਚ ਗ੍ਰੀਨ ਟੀ ਦੇ ਪਾਣੀ 'ਚ 1 ਚਮਚ ਐਲੋਵੇਰਾ ਜੈੱਲ ਅਤੇ 1 ਚੱਮਚ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਝੁਰੜੀਆਂ 'ਤੇ ਲਗਾਓ ਅਤੇ ਲਗਭਗ 20 ਮਿੰਟ ਬਾਅਦ ਚਿਹਰਾ ਧੋ ਲਓ।
ਇੱਕ ਚਮਚ ਗ੍ਰੀਨ ਟੀ ਦੇ ਪਾਣੀ 'ਚ ਅੱਧਾ ਚਮਚ ਸ਼ਹਿਦ ਅਤੇ ਵਿਟਾਮਿਨ ਈ (Vitamin E) ਦੀਆਂ 2-3 ਬੂੰਦਾਂ ਮਿਲਾ ਕੇ ਪਿਗਮੈਂਟ ਵਾਲੀ ਥਾਂ 'ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ।
ਜੇਕਰ ਤੁਸੀਂ ਵਿਟਾਮਿਨ ਈ (Vitamin A) ਵਾਲੇ ਫੇਸ ਪੈਕ ਨਾਲ ਚਾਹੋ ਤਾਂ 2-3 ਮਿੰਟ ਤਕ ਚਿਹਰੇ ਦੀ ਮਾਲਿਸ਼ ਵੀ ਕਰ ਸਕਦੇ ਹੋ।
ਪਿਗਮੈਂਟੇਸ਼ਨ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਘਰੇਲੂ ਨੁਸਖੇ ਅਪਣਾਓ ਤੇ ਬਿਊਟੀ ਟਰੀਟਮੈਂਟ ਘੱਟ ਕਰਵਾਓ, ਕਿਉਂਕਿ ਇਸਦੇ ਕਈ ਹਾਨੀਕਾਰਕ ਪ੍ਰਭਾਵ ਵੀ ਹਨ।
ਗ੍ਰੀਨ ਟੀ ਚਿਹਰੇ 'ਤੇ ਮੇਲੇਨਿਨ ਨੂੰ ਵਧਣ ਨਹੀਂ ਦਿੰਦੀ ਅਤੇ ਕਾਲੇ ਧੱਬਿਆਂ ਨੂੰ ਘੱਟ ਕਰਦੀ ਹੈ। ਵਧੀਆ ਨਤੀਜਿਆਂ ਲਈ, ਇਹਨਾਂ ਵਿੱਚੋਂ ਕਿਸੇ ਵੀ ਪੈਕ ਨੂੰ ਹਫ਼ਤੇ ਵਿੱਚ 3-4 ਵਾਰ ਲਾਗੂ ਕਰੋ।