Platelets Count : ਇੱਕ ਆਮ ਵਿਅਕਤੀ 'ਚ ਕਿੰਨਾ ਹੋਣਾ ਚਾਹੀਦੇ ਪਲੇਟਲੈਟ ਕਾਊਂਟ ? ਆਓ ਜਾਣੀਏ ਇਸਨੂੰ ਵਧਾਉਣ ਦਾ ਤਰੀਕਾ
ਮੌਸਮ ਬਦਲਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਵਿੱਚ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਸ਼ਾਮਲ ਹਨ।
Download ABP Live App and Watch All Latest Videos
View In Appਘੱਟ ਪਲੇਟਲੈਟ ਗਿਣਤੀ ਦੇ ਲੱਛਣਾਂ 'ਚ ਸਭ ਤੋਂ ਪਹਿਲਾਂ ਲੱਛਣ ਮਸੂੜਿਆਂ ਵਿੱਚੋਂ ਖੂਨ ਵਗਣਾ ਹੈ।
ਆਪਣੇ ਸਰੀਰ 'ਚ ਪਲੇਟਲੈਟਸ ਦੀ ਗਿਣਤੀ ਵਧਾਉਣ ਲਈ ਆਪਣੀ ਡਾਈਟ 'ਚ ਗਿਲੋਅ ਦਾ ਜੂਸ ਸ਼ਾਮਿਲ ਕਰੋ।
ਇਸ ਤੋਂ ਇਲਾਵਾ ਕੀਵੀ ਦਾ ਜੂਸ ਪੀਓ। ਇਸ ਨਾਲ ਖੂਨ ਵਿੱਚ ਪਲੇਟਲੇਟ ਦੀ ਗਿਣਤੀ ਵੱਧ ਸਕਦੀ ਹੈ।
image 5
ਪਪੀਤੇ ਦੇ ਪੱਤਿਆਂ ਦਾ ਜੂਸ ਪਲੇਟਲੈਟਸ ਦੀ ਗਿਣਤੀ ਵਧਾਉਣ ਵਿੱਚ ਕਾਰਗਰ ਹੈ। ਇਸ ਨਾਲ ਤੇਜ਼ੀ ਨਾਲ ਪਲੇਟਲੈਟਸ ਵੱਧਦੇ ਹਨ।
ਡੇਂਗੂ ਬੁਖਾਰ ਵਿੱਚ, ਇੱਕ ਵਿਅਕਤੀ ਦੇ ਪਲੇਟਲੈਟ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਪਲੇਟਲੇਟ ਦੀ ਗਿਣਤੀ ਕੁਝ ਹੋਰ ਸਥਿਤੀਆਂ ਵਿੱਚ ਵੀ ਘੱਟ ਹੋ ਸਕਦੀ ਹੈ।
ਇੱਕ ਆਮ ਵਿਅਕਤੀ ਦੇ ਪਲੇਟਲੇਟ ਦੀ ਗਿਣਤੀ 150,000 ਤੋਂ 450,000 ਪ੍ਰਤੀ ਮਾਈਕ੍ਰੋ-ਲੀਟਰ ਖੂਨ ਵਿੱਚ ਹੋਣੀ ਚਾਹੀਦੀ ਹੈ। ਜੇਕਰ ਸਰੀਰ ਵਿੱਚ 1,50,000 ਪਲੇਟਲੈਟਸ ਪ੍ਰਤੀ ਮਾਈਕ੍ਰੋਲੀਟਰ ਤੋਂ ਘੱਟ ਹੋਣ ਤਾਂ ਸਰੀਰ ਵਿੱਚੋਂ ਖੂਨ ਵਗਣ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ।