Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
ਇਸ ਨਾਲ ਤੁਹਾਡੇ ਖਰਚੇ ਵੀ ਘੱਟ ਹੋਣਗੇ ਅਤੇ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ। ਘਰ 'ਚ ਵਾਲਾਂ ਦਾ ਕੰਡੀਸ਼ਨਰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
Download ABP Live App and Watch All Latest Videos
View In Appਘਰ 'ਚ ਹੇਅਰ ਕੰਡੀਸ਼ਨਰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਟੋਰੀ 'ਚ 2 ਚਮਚ ਸ਼ਹਿਦ, 2 ਚਮਚ ਐਲੋਵੇਰਾ ਜੈੱਲ ਅਤੇ 4 ਚਮਚ ਜੈਤੂਨ ਦਾ ਤੇਲ ਲੈਣਾ ਹੋਵੇਗਾ, ਇਨ੍ਹਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰੋ।
ਤੁਸੀਂ ਚਾਹੋ ਤਾਂ ਇਸ ਵਿਚ ਥੋੜ੍ਹਾ ਜਿਹਾ ਪਾਣੀ ਵੀ ਵਰਤ ਸਕਦੇ ਹੋ। ਜਦੋਂ ਇਹ ਪੇਸਟ ਤਿਆਰ ਹੋ ਜਾਵੇ ਤਾਂ ਇਸ ਨੂੰ 10 ਤੋਂ 15 ਮਿੰਟ ਲਈ ਇਕ ਪਾਸੇ ਰੱਖ ਦਿਓ, ਫਿਰ ਇਸ ਨੂੰ ਇਕ ਬੋਤਲ ਵਿਚ ਭਰ ਲਓ ਅਤੇ ਤੁਸੀਂ ਕੁੱਝ ਹਫ਼ਤਿਆਂ ਤੱਕ ਇਸ ਦੀ ਵਰਤੋਂ ਕਰ ਸਕਦੇ ਹੋ।
ਵਾਲਾਂ 'ਤੇ ਕੰਡੀਸ਼ਨਰ ਲਗਾਉਣ ਤੋਂ ਪਹਿਲਾਂ, ਤੁਹਾਨੂੰ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹੇਅਰ ਬੁਰਸ਼ ਜਾਂ ਉਂਗਲਾਂ ਦੀ ਮਦਦ ਨਾਲ ਤੁਹਾਨੂੰ ਇਸ ਘਰੇਲੂ ਕੰਡੀਸ਼ਨਰ ਨੂੰ ਆਪਣੇ ਵਾਲਾਂ 'ਤੇ 20 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਲਗਾਉਣਾ ਹੋਵੇਗਾ। 20 ਮਿੰਟ ਬਾਅਦ, ਹਲਕੇ ਸ਼ੈਂਪੂ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਧੋ ਲਓ। ਇਸ ਘਰੇਲੂ ਕੰਡੀਸ਼ਨਰ ਦੀ ਵਰਤੋਂ ਤੁਸੀਂ ਹਫਤੇ 'ਚ ਦੋ ਵਾਰ ਕਰ ਸਕਦੇ ਹੋ।
ਜੇਕਰ ਤੁਸੀਂ ਹਫ਼ਤੇ ਵਿੱਚ ਦੋ ਵਾਰ ਇਸ ਘਰੇਲੂ ਕੰਡੀਸ਼ਨਰ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਵਾਲ ਝੜਨਾ ਬੰਦ ਕਰ ਦੇਵੇਗਾ ਅਤੇ ਤੁਹਾਡੇ ਵਾਲਾਂ ਨੂੰ ਸੁੰਦਰ ਬਣਾ ਦੇਵੇਗਾ। ਸ਼ਹਿਦ ਅਤੇ ਐਲੋਵੇਰਾ ਜੈੱਲ ਵਿੱਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ ।