Mahashivratri 2024 : ਵਰਤ ਵਾਲੇ ਦਿਨ Energetic ਰਹਿਣ ਲਈ ਸਵੇਰ ਵੇੇਲੇ ਖਾਓ ਆਹ ਚੀਜ਼ਾਂ, ਇੱਥੇ ਪੜ੍ਹੋ ਪੂਰੀ ਜਾਣਕਾਰੀ
ਸਾਬੂਦਾਣਾ: ਵਰਤ ਦੇ ਦੌਰਾਨ ਸਾਬੂਦਾਣਾ ਇੱਕ ਵਧੀਆ ਖੁਰਾਕ ਹੈ। ਸਾਬੂਦਾਣੇ ਦੀ ਖਿਚੜੀ ਜਾਂ ਖੀਰ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਇਹ ਤੁਹਾਡੇ ਵਿੱਚ ਊਰਜਾ ਵੀ ਭਰ ਦਿੰਦਾ ਹੈ। ਇਸ ਵਿੱਚ ਕਾਰਬੋਹਾਈਡ੍ਰੇਟਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਦਿਨ ਭਰ ਕਿਰਿਆਸ਼ੀਲ ਅਤੇ ਤਰੋਤਾਜ਼ਾ ਰੱਖਦੀ ਹੈ।
Download ABP Live App and Watch All Latest Videos
View In Appਮਖਾਣੇ: ਮਖਾਣੇ ਦੀ ਖੀਰ ਜਾਂ ਭੁੰਨੇ ਹੋਏ ਮਖਾਣੇ ਪ੍ਰੋਟੀਨ ਅਤੇ ਫਾਈਬਰ ਦਾ ਵਧੀਆ ਸਰੋਤ ਹਨ, ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਊਰਜਾਵਾਨ ਰਹੋਗੇ।
ਦਹੀਂ : ਦਹੀਂ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਤੁਹਾਡਾ ਕਾਫੀ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ।
ਮੇਵੇ ਅਤੇ ਸੁੱਕੇ ਮੇਵੇ: ਮੇਵੇ ਅਤੇ ਸੁੱਕੇ ਮੇਵੇ ਜਿਵੇਂ ਕਿ ਬਦਾਮ, ਅਖਰੋਟ ਅਤੇ ਕਾਜੂ ਊਰਜਾ ਦਾ ਪੈਕ ਹੁੰਦੇ ਹਨ ਅਤੇ ਭੁੱਖ ਨੂੰ ਸ਼ਾਂਤ ਕਰਦੇ ਹਨ।
ਫਲ: ਵਰਤ ਦੇ ਦੌਰਾਨ ਕੇਲਾ, ਸੇਬ ਅਤੇ ਪਪੀਤਾ ਵਰਗੇ ਫਲ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਫਲ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਨੂੰ ਘੱਟ ਕਰਦੇ ਹਨ।