IRCTC Tour: ਘੱਟ ਪੈਸਿਆਂ ‘ਚ ਕਰੋ ਅੰਡੇਮਾਨ ਨਿਕੋਬਾਰ ਦੀ ਸੈਰ, IRCTC ਨੇ ਦਿੱਤਾ ਇਹ ਜ਼ਬਰਦਸਤ ਟੂਰ ਪੈਕੇਜ
Andaman Tour: ਜੇਕਰ ਤੁਸੀਂ ਕੋਲਕਾਤਾ ਤੋਂ ਅੰਡੇਮਾਨ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ IRCTC ਤੁਹਾਡੇ ਲਈ ਇੱਕ ਖਾਸ ਯੋਜਨਾ ਲੈ ਕੇ ਆਈ ਹੈ।
Download ABP Live App and Watch All Latest Videos
View In Appਇਸ ਪੈਕੇਜ ਰਾਹੀਂ ਤੁਸੀਂ 12 ਅਗਸਤ ਤੋਂ 16 ਸਤੰਬਰ ਤੱਕ ਅੰਡੇਮਾਨ ਜਾਣ ਦਾ ਪਲਾਨ ਬਣਾ ਸਕਦੇ ਹੋ। ਇਹ ਪੈਕੇਜ ਪੂਰੇ 6 ਦਿਨ ਅਤੇ 5 ਰਾਤਾਂ ਲਈ ਹੈ।
ਇਸ ਵਿੱਚ ਤੁਹਾਨੂੰ ਫਲਾਈਟ ਰਾਹੀਂ ਕੋਲਕਾਤਾ ਤੋਂ ਪੋਰਟ ਬਲੇਅਰ ਤੱਕ ਦੀ ਟਿਕਟ ਦੀ ਸਹੂਲਤ ਮਿਲੇਗੀ।
ਇਸ 'ਚ ਤੁਹਾਨੂੰ ਪੋਰਟ ਬਲੇਅਰ ਦੇ ਨਾਲ-ਨਾਲ Havelock ਅਤੇ Neil Island ਦੇਖਣ ਦਾ ਮੌਕਾ ਵੀ ਮਿਲੇਗਾ।
ਕੁੱਲ 6 ਦਿਨ ਅਤੇ 5 ਰਾਤਾਂ ਵਿੱਚ ਤੁਹਾਨੂੰ ਸਾਰੀਆਂ ਥਾਵਾਂ 'ਤੇ ਰਾਤ ਭਰ ਰਹਿਣ ਲਈ ਹੋਟਲ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਹਰ ਜਗ੍ਹਾ ਜਾਣ ਲਈ ਟੂਰਿਸਟ ਬੱਸ ਦੀ ਸਹੂਲਤ ਵੀ ਉਪਲਬਧ ਹੋਵੇਗੀ।
ਇਸ ਦੇ ਨਾਲ ਹੀ ਸੈਲਾਨੀਆਂ ਨੂੰ ਪੋਰਟ ਬਲੇਅਰ Havelock ਅਤੇ Neil Island 'ਤੇ ਲਗਜ਼ਰੀ ਕਰੂਜ਼ ਦੀ ਸਹੂਲਤ ਵੀ ਮਿਲੇਗੀ।
ਸਾਰੇ ਯਾਤਰੀਆਂ ਨੂੰ IRCTC ਤੋਂ ਟ੍ਰੈਵਲ ਇੰਸ਼ਿਊਰੈਂਸ ਦਾ ਲਾਭ ਵੀ ਮਿਲੇਗਾ। ਜੇਕਰ ਤੁਸੀਂ ਇਸ ਟੂਰ 'ਤੇ ਇਕੱਲੇ ਜਾਂਦੇ ਹੋ ਤਾਂ ਤੁਹਾਨੂੰ 53,400 ਰੁਪਏ, ਦੋ ਲੋਕਾਂ ਨਾਲ ਜਾਂਦੇ ਹੋ ਤਾਂ 40,900 ਰੁਪਏ ਪ੍ਰਤੀ ਵਿਅਕਤੀ ਅਤੇ ਤਿੰਨ ਲੋਕਾਂ ਨਾਲ 39,600 ਰੁਪਏ ਫੀਸ ਦੇਣੀ ਪਵੇਗੀ।