Tour Package : ਜੇਕਰ ਤੁਸੀਂ ਸਰਦੀਆਂ ਵਿੱਚ ਕਸ਼ਮੀਰ ਜਾਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਰੇਲਵੇ ਦੇ ਇਸ ਟੂਰ ਵਿੱਚ ਕਰਾਓ ਬੁਕਿੰਗ ! ਮਿਲਣਗੀਆਂ ਕਈ ਸਹੂਲਤਾਂ
Kashmir Tour : ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਹਰ ਸਾਲ ਲੱਖਾਂ ਸੈਲਾਨੀ ਕਸ਼ਮੀਰ ਦੇ ਖੂਬਸੂਰਤ ਮੈਦਾਨਾਂ ਨੂੰ ਦੇਖਣ ਲਈ ਆਉਂਦੇ ਹਨ। ਜੇਕਰ ਤੁਸੀਂ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਟੂਰ ਪੈਕੇਜ ਵਿੱਚ ਬੁੱਕ ਕਰੋ।
Download ABP Live App and Watch All Latest Videos
View In AppIRCTC Kashmir Tour : ਭਾਰਤੀ ਰੇਲਵੇ ਕਸ਼ਮੀਰ ਲਈ ਇੱਕ ਸ਼ਾਨਦਾਰ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਪੈਕੇਜ ਦੇ ਜ਼ਰੀਏ ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਕਸ਼ਮੀਰ ਦਾ ਦੌਰਾ ਕਰ ਸਕਦੇ ਹੋ। ਇਸ ਪੈਕੇਜ 'ਚ ਤੁਹਾਨੂੰ ਖਾਣ-ਪੀਣ ਅਤੇ ਰਿਹਾਇਸ਼ ਦੇ ਨਾਲ-ਨਾਲ ਕਈ ਸਹੂਲਤਾਂ ਮਿਲਣਗੀਆਂ।
ਇਸ ਪੈਕੇਜ ਵਿੱਚ ਤੁਹਾਡੀ ਯਾਤਰਾ ਵਿਸ਼ਾਖਾਪਟਨਮ ਤੋਂ ਸ਼ੁਰੂ ਹੋਵੇਗੀ। ਇਹ ਇੱਕ ਫਲਾਈਟ ਮੋਡ ਯਾਤਰਾ ਹੋਵੇਗੀ ,ਜਿਸ ਵਿੱਚ ਤੁਹਾਨੂੰ ਵਾਪਸੀ ਦੀ ਫਲਾਈਟ ਟਿਕਟ ਮਿਲੇਗੀ
ਇਸ ਪੈਕੇਜ ਵਿੱਚ ਯਾਤਰਾ 24 ਫਰਵਰੀ, 10 ਮਾਰਚ ਅਤੇ 24 ਮਾਰਚ 2023 ਨੂੰ ਸ਼ੁਰੂ ਹੋਵੇਗੀ। ਇਸ ਪੈਕੇਜ ਵਿੱਚ ਤੁਹਾਨੂੰ ਰਹਿਣ ਅਤੇ ਖਾਣੇ ਦੀ ਸਹੂਲਤ ਮਿਲੇਗੀ।
ਇਹ ਪੈਕੇਜ ਪੂਰੇ 6 ਦਿਨ ਅਤੇ 5 ਰਾਤਾਂ ਲਈ ਹੈ। ਇਸ ਪੈਕੇਜ ਵਿੱਚ ਤੁਹਾਨੂੰ ਨਾਸ਼ਤੇ ਅਤੇ ਰਾਤ ਦੇ ਖਾਣੇ ਦੀ ਸਹੂਲਤ ਮਿਲੇਗੀ।
ਇਸ ਦੇ ਨਾਲ ਹੀ ਤੁਹਾਨੂੰ ਪੂਰੇ ਕਸ਼ਮੀਰ ਵਿੱਚ ਘੁੰਮਣ ਲਈ ਬੱਸ ਦੀ ਸਹੂਲਤ ਮਿਲੇਗੀ। ਯਾਤਰੀਆਂ ਦੀ ਸਹੂਲਤ ਲਈ ਟੂਰ ਗਾਈਡ ਅਤੇ ਯਾਤਰਾ ਬੀਮਾ ਸਹੂਲਤ ਵੀ ਉਪਲਬਧ ਹੋਵੇਗੀ।
ਇਸ ਟੂਰ ਪੈਕੇਜ 'ਚ ਤੁਹਾਨੂੰ ਇਕੱਲੇ ਸਫਰ ਕਰਨ ਲਈ 49,305 ਰੁਪਏ, ਦੋ ਲੋਕਾਂ ਨੂੰ 39,910 ਰੁਪਏ ਅਤੇ ਤਿੰਨ ਲੋਕਾਂ ਨੂੰ 39,120 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪੈਸੇ ਦੇਣੇ ਹੋਣਗੇ।