Travel Tips: ਇਹ ਨੇ ਸਭ ਤੋਂ ਸੁਰੱਖਿਅਤ ਦੇਸ਼, ਜਿੱਥੇ ਔਰਤਾਂ ਬਹੁਤ ਆਰਾਮ ਨਾਲ ਘੁੰਮ ਸਕਦੀਆਂ
ਗਲੋਬਲ ਪਾਸ ਇੰਡੈਕਸ ਨੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਦੇਸ਼ ਇਸ ਸਾਲ ਯਾਨੀ 2024 ਵਿੱਚ ਘੁੰਮਣ ਲਈ ਸਭ ਤੋਂ ਸੁਰੱਖਿਅਤ ਹਨ। ਇਸ ਰਿਪੋਰਟ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਆਵਾਜਾਈ, ਅਪਰਾਧ, ਔਰਤਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਅੰਕੜਿਆਂ ਦੇ ਆਧਾਰ 'ਤੇ ਰੈਂਕਿੰਗ ਤਿਆਰ ਕੀਤੀ ਗਈ ਹੈ।
Download ABP Live App and Watch All Latest Videos
View In Appਇਸ ਸੂਚੀ 'ਚ ਉੱਤਰੀ ਅਮਰੀਕੀ ਦੇਸ਼ ਕੈਨੇਡਾ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ। ਇਸ ਦੇਸ਼ ਵਿੱਚ ਪਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇਸ਼ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਗਿਆ ਹੈ। ਇਹ ਇਸ ਸਾਲ ਯਾਨੀ 2024 ਵਿੱਚ ਘੁੰਮਣ ਲਈ ਸਭ ਤੋਂ ਸੁਰੱਖਿਅਤ ਸਥਾਨ ਹੈ। ਕੈਨੇਡਾ ਵਿੱਚ ਬਹੁਤ ਖੂਬਸੂਰਤ ਵਾਦੀਆਂ ਅਤੇ ਕਈ ਸੈਰ ਸਪਾਟੇ ਵਾਲੇ ਸ਼ਹਿਰ ਹਨ।
ਯੂਰਪ ਦੇ ਸਭ ਤੋਂ ਖੂਬਸੂਰਤ ਦੇਸ਼ਾਂ 'ਚੋਂ ਇੱਕ ਸਵਿਟਜ਼ਰਲੈਂਡ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ 'ਚ ਦੂਜੇ ਸਥਾਨ ਉੱਤੇ ਹੈ। ਜੇਕਰ ਤੁਸੀਂ 2024 'ਚ ਵਿਦੇਸ਼ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਸ ਜਗ੍ਹਾ 'ਤੇ ਜਾ ਕੇ ਆਪਣੇ ਟੂਰ ਨੂੰ ਖਾਸ ਬਣਾ ਸਕਦੇ ਹੋ। ਇੱਥੇ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂ ਹੈ। ਔਰਤਾਂ ਇੱਥੇ ਆਪਣੇ ਦੋਸਤਾਂ ਜਾਂ ਫਿਰ ਸੌਲੋ ਵੀ ਘੁੰਮ ਸਕਦੀਆਂ ਹਨ।
ਤੀਜੇ ਸਥਾਨ ਤੇ ਵੀ ਯੂਰਪ ਦਾ ਇੱਕ ਹੋਰ ਦੇਸ਼ ਹੈ। ਜੀ ਹਾਂ ਖੂਬਸੂਰਤ ਦੇਸ਼ ਨਾਰਵੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਸਥਾਨ ਦਾ ਦੌਰਾ ਕਰਨਾ ਬਹੁਤ ਖਾਸ ਹੈ। ਇਸ ਦੇਸ਼ ਦਾ ਨਜ਼ਾਰਾ ਬਹੁਤ ਖੂਬਸੂਰਤ ਹੈ। ਇਸ ਦੇਸ਼ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਂਦੇ ਹਨ।
ਸੁਰੱਖਿਆ ਦੇ ਲਿਹਾਜ਼ ਨਾਲ Top-5 ਦੇਸ਼ਾਂ 'ਚ ਆਇਰਲੈਂਡ ਚੌਥੇ ਸਥਾਨ 'ਤੇ ਹੈ। ਤੁਸੀਂ ਇਸ ਸਾਲ ਇੱਥੇ ਆਉਣ ਦੀ ਯੋਜਨਾ ਬਣਾ ਸਕਦੇ ਹੋ। ਇਹ ਦੇਸ਼ ਵੀ ਬਹੁਤ ਖੂਬਸੂਰਤ ਹੈ। ਜਿੱਥੇ ਤੁਹਾਡਾ ਦਿਲ ਬਹੁਤ ਹੀ ਆਰਾਮ ਦੇ ਨਾਲ ਲੱਗ ਜਾਵੇਗਾ।
ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਨੀਦਰਲੈਂਡ ਪੰਜਵੇਂ ਸਥਾਨ 'ਤੇ ਹੈ। ਇਸ ਦੇਸ਼ ਦਾ ਦੌਰਾ ਕਰਨਾ ਵੀ ਸੁਰੱਖਿਅਤ ਮੰਨਿਆ ਜਾਂਦਾ ਹੈ। ਇੱਥੇ ਸੁੰਦਰ ਨਜ਼ਾਰੇ ਦੇਖੇ ਜਾ ਸਕਦੇ ਹਨ। ਕੁਦਰਤ ਦੇ ਵਿਚਕਾਰ ਨੀਦਰਲੈਂਡ ਦਾ ਦੌਰਾ ਕਰਨਾ ਹਰ ਕਿਸੇ ਦਾ ਸੁਫਨਾ ਹੁੰਦਾ ਹੈ। ਅਜਿਹੇ 'ਚ ਤੁਸੀਂ ਬਿਨਾਂ ਕਿਸੇ ਤਣਾਅ ਦੇ ਨੀਦਰਲੈਂਡ ਦੀ ਯਾਤਰਾ 'ਤੇ ਜਾ ਸਕਦੇ ਹੋ।