Winter Health Tips : ਸਰਦੀਆਂ 'ਚ ਕੁਦਰਤੀ ਤੌਰ 'ਤੇ ਵੱਧ ਜਾਂਦੈ ਸਟਰੈੱਸ ਹਾਰਮੌਨ, ਡਿਪਰੈਸ਼ਨ ਤੋਂ ਬਚਣ ਲਈ ਹੁਣ ਤੋਂ ਹੀ ਰਹੋ ਤਿਆਰ
ਸਰਦੀ ਦੇ ਮੌਸਮ 'ਚ ਖੁਦਕੁਸ਼ੀ ਦੇ ਮਾਮਲੇ ਵੱਡੀ ਗਿਣਤੀ 'ਚ ਵੱਧ ਜਾਂਦੇ ਹਨ। ਇਸ ਦਾ ਕਾਰਨ ਡਿਪਰੈਸ਼ਨ ਹੈ।
Download ABP Live App and Watch All Latest Videos
View In Appਅਸੀਂ ਇੱਥੇ ਗੱਲ ਕਰ ਰਹੇ ਹਾਂ ਕਿ ਸਰਦੀਆਂ ਵਿੱਚ ਡਿਪ੍ਰੈਸ਼ਨ ਕਿਉਂ ਵਧਦਾ ਹੈ ਅਤੇ ਕਿਹੜੇ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ।
ਇਸਦੇ ਲੱਛਣਾਂ 'ਚ ਅਕਸਰ ਇਨਸਾਨ ਉਦਾਸ ਮਹਿਸੂਸ ਕਰਦਾ ਹੈ। ਉਹ ਕੁਝ ਵੀ ਸਮਝਣ ਅਤੇ ਕੋਈ ਕੰਮ ਕਰਨ ਦੇ ਯੋਗ ਨਹੀਂ ਹੁੰਦਾ।
ਕਈ ਵਾਰ ਜਿਊਣ ਦੀ ਇੱਛਾ ਖਤਮ ਹੋ ਜਾਂਦੀ ਹੈ ਅਤੇ ਆਤਮ-ਹੱਤਿਆ ਦੇ ਵਿਚਾਰ ਮਨ ਵਿੱਚ ਆਉਂਦੇ ਰਹਿੰਦੇ ਹਨ।
ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ, ਕਿਸੇ ਵੀ ਖੁੱਲ੍ਹੀ ਥਾਂ ਜਿਵੇਂ ਬਗੀਚੀ ਜਾਂ ਪਾਰਕ ਵਿੱਚ ਸੈਰ ਕਰਨ ਲਈ ਜਾਓ।
ਜ਼ਿਆਦਾ ਸਮਾਂ ਕੁਦਰਤੀ ਰੌਸ਼ਨੀ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਮਾਈਂਡ 'ਚ ਨੈਗੇਟਿਵ ਵਿਚਾਰ ਨਾ ਆਉਣ।
ਡਿਪਰੈਸ਼ਨ ਤੋਂ ਬਚਣ ਲਈ ਹਰ ਉਸ ਚੀਜ਼ ਤੋਂ ਦੂਰ ਰਹੋ ਜੋ ਤੁਹਾਨੂੰ ਨਕਾਰਾਤਮਕਤਾ ਲਿਆਉਂਦੀ ਹੈ।
ਇਸ ਤੋਂ ਬਚਾਅ ਲਈ ਤੁਸੀਂ ਇੱਕ ਯੋਗਾ ਕਲਾਸ ਵਿੱਚ ਸ਼ਾਮਲ ਹੋਵੋ ਜਾਂ ਡਾਂਸਿੰਗ ਕਲਾਸ ਵਿੱਚ ਸ਼ਾਮਲ ਹੋਵੋ।
ਲੋੜ ਪੈਣ 'ਤੇ ਮਨੋਵਿਗਿਆਨੀ ਨੂੰ ਮਿਲਣਾ ਯਕੀਨੀ ਬਣਾਓ। ਕਿਉਂਕਿ ਇਸ ਸਥਿਤੀ ਵਿੱਚ, ਹਾਰਮੋਨਲ ਸਕ੍ਰੈਸ਼ਨ ਨੂੰ ਸੰਤੁਲਿਤ ਕਰਨ ਲਈ ਅਕਸਰ ਦਵਾਈਆਂ ਜਾਂ ਥੈਰੇਪੀਆਂ ਦੀ ਲੋੜ ਹੁੰਦੀ ਹੈ।
ਡਿਪਰੈਸ਼ਨ ਤੋਂ ਬਚਣ ਦਾ ਸਭ ਦਾ ਚੰਗਾ ਤਰੀਕਾ ਇਹ ਹੈ ਕਿ ਆਪਣੇ ਸ਼ੌਕ ਵੱਲ ਧਿਆਨ ਦਿਓ, ਤਾਂ ਜੋ ਤੁਸੀਂ ਆਪਣੇ ਕੰਮ 'ਚ ਬਿਜ਼ੀ ਰਹੋ।