Benefits of Lassi: ਮਹਿੰਗੇ ਤੋਂ ਮਹਿੰਗੇ ਭੋਜਨ 'ਚ ਵੀ ਨਹੀਂ ਲੱਸੀ ਜਿੰਨੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
lassi_1
1/9
ਜੇ ਗਰਮੀਆਂ ਦੇ ਮੌਸਮ ’ਚ ਭੁੰਨੇ ਹੋਏ ਜ਼ੀਰੇ ਨਾਲ ਲੱਸੀ ਪੀਤੀ ਜਾਵੇ, ਤਾਂ ਇਹ ਹਾਜ਼ਮਾ ਠੀਕ ਰੱਖਦੀ ਹੈ। ਪੇਟ ਦੀ ਗਰਮੀ ਤੇ ਹੋਰ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਤਰਲਤਾ ਬਣਾਈ ਰੱਖਣ ਵਿੱਚ ਵੀ ਮਦਦਗਾਰ ਹੈ।
2/9
ਜੇ ਮੋਟਾਪਾ ਜ਼ਿਆਦਾ ਹੈ, ਤਾਂ ਚਟਣੀ ਨਮਕ ਮਿਲਾ ਕੇ ਲੱਸੀ ਪੀਣਾ ਲਾਭਦਾਇਕ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਵਿੱਚ ਗਿਲੋਏ ਪਾਊਡਰ ਨੂੰ ਲੱਸੀ ਨਾਲ ਲੈਣਾ ਚਾਹੀਦਾ ਹੈ। ਦੂਜੇ ਪਾਸੇ, ਸਵੇਰੇ ਤੇ ਸ਼ਾਮ ਨੂੰ ਛੋਲਿਆਂ ਜਾਂ ਦਹੀ ਦੀ ਪਤਲੀ ਲੱਸੀ ਪੀਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ।
3/9
ਜੇਕਰ ਵਾਰ-ਵਾਰ ਹਿਚਕੀ ਆਉਣ ਦੀ ਸਮੱਸਿਆ ਹੈ, ਤਾਂ ਇੱਕ ਚਮਚ ਸੁੱਕੀ ਅਦਰਕ ਨੂੰ ਲੱਸੀ ਵਿੱਚ ਮਿਲਾਉਣਾ ਲਾਭਦਾਇਕ ਹੋਵੇਗਾ। ਉਲਟੀਆਂ ਜਾਂ ਜੀਅ ਮਿਤਲਾਉਣ ਦੀ ਸਥਿਤੀ ਵਿੱਚ, ਲੱਸੀ ਵਿੱਚ ਅਖਰੋਟ ਨੂੰ ਪੀਹ ਕੇ ਇਸ ਦਾ ਮਿਸ਼ਰਣ ਪੀਣਾ ਲਾਭਦਾਇਕ ਹੁੰਦਾ ਹੈ।
4/9
ਲੱਸੀ ਨਾਲਾ ਚਿਹਰੇ ਉੱਤੇ ਨਿਖਾਰ ਆਉਂਦਾ ਹੈ। ਲੱਸੀ ਵਿੱਚ ਆਟਾ ਮਿਲਾ ਕੇ ਬਣਾਈ ਗਈ ਪੇਸਟ ਦਾ ਲੇਪ ਲਗਾਉਣ ਨਾਲ ਚਮੜੀ ਦੀਆਂ ਝੁਰੜੀਆਂ ਘੱਟ ਹੁੰਦੀਆਂ ਹਨ। ਇਸ ਤੋਂ ਇਲਾਵਾ ਲੱਸੀ 'ਚ ਗੁਲਾਬ ਦੀ ਜੜ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਕਿੱਲ/ਫਿੰਸੀਆਂ ਖਤਮ ਹੁੰਦੀਆਂ ਹਨ।
5/9
ਜੇ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚੋਂ ਲੰਘ ਰਹੇ ਹੋ, ਤਾਂ ਨਿਯਮਿਤ ਤੌਰ 'ਤੇ ਲੱਸੀ ਦਾ ਸੇਵਨ ਤੁਹਾਡੇ ਲਈ ਲਾਭਦਾਇਕ ਹੋਵੇਗਾ। ਇਸ ਦੇ ਨਾਲ ਹੀ, ਲੱਸੀ ਦਾ ਸੇਵਨ ਸਰੀਰ ਦੇ ਨਾਲ-ਨਾਲ ਮਨ ਦੀ ਗਰਮੀ ਨੂੰ ਘਟਾਉਣ ਵਿੱਚ ਵੀ ਲਾਭਦਾਇਕ ਹੁੰਦਾ ਹੈ।
6/9
ਸਰੀਰ ਦੇ ਕਿਸੇ ਵੀ ਹਿੱਸੇ ਦੇ ਸੜ ਜਾਣ ਦੇ ਤੁਰੰਤ ਬਾਅਦ ਲੱਸੀ ਲਗਾਉਣਾ ਲਾਭਦਾਇਕ ਹੁੰਦਾ ਹੈ। ਜੇਕਰ ਖੁਜਲੀ ਦੀ ਸਮੱਸਿਆ ਹੈ ਤਾਂ ਅਮਲਤਾਸ ਦੇ ਪੱਤਿਆਂ ਨੂੰ ਪੀਸ ਕੇ ਲੱਸੀ ਵਿੱਚ ਮਿਲਾ ਕੇ ਸਰੀਰ ਉੱਤੇ ਰਗੜੋ। ਕੁਝ ਦੇਰ ਬਾਅਦ ਨਹਾ ਲਓ। ਸਰੀਰ ਦੀ ਖੁਜਲੀ ਖ਼ਤਮ ਹੋ ਜਾਂਦੀ ਹੈ।
7/9
ਲੱਸੀ ਦੀ ਵਰਤੋਂ ਜ਼ਹਿਰ ਦਾ ਅਸਰ ਘਟਾਉਣ ਲਈ ਵੀ ਕੀਤੀ ਜਾੰਦੀ ਹੈ। ਜੇ ਕੋਈ ਵਿਅਕਤੀ ਜ਼ਹਿਰ ਖਾ ਲੈਂਦਾ ਹੈ, ਤਾਂ ਉਸ ਨੂੰ ਵਾਰ–ਵਾਰ ਫਿੱਕਾ ਲੱਸੀ ਦੇਣ ਨਾਲ ਲਾਭ ਹੁੰਦਾ ਹੈ, ਪਰ ਡਾਕਟਰ ਦੀ ਸਲਾਹ ਜ਼ਰੂਰੀ ਹੈ। ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ 'ਤੇ ਲੱਸੀ ਨਾਲ ਤਮਾਕੂ ਮਿਲਾਉਣਾ ਲਾਭਦਾਇਕ ਹੁੰਦਾ ਹੈ।
8/9
ਜੇ ਅੱਡੀਆਂ ਫਟਣਣ ਦੀ ਸਮੱਸਿਆ ਹੈ, ਤਾਂ ਤਾਜ਼ਾ ਲੱਸੀ ਦਾ ਮੱਖਣ ਲਗਾਓ। ਅਜਿਹਾ ਕਰਨ ਨਾਲ, ਫਟੀਆਂ ਅੱਡੀਆਂ ਜਲਦੀ ਠੀਕ ਹੋ ਜਾਂਦੀਆਂ ਹਨ।
9/9
ਲੱਸੀ ਵਾਲਾਂ ਦੇ ਝੜਨ ਦੀ ਸਮੱਸਿਆ ਲਈ ਵੀ ਕਾਰਗਰ ਹੈ। ਹਫਤੇ ਵਿੱਚ ਦੋ ਵਾਰ ਬਾਸੀ ਲੱਸੀ ਨਾਲ ਵਾਲਾਂ ਨੂੰ ਧੋਣਾ ਲਾਭਦਾਇਕ ਹੁੰਦਾ ਹੈ।
Published at : 30 Aug 2021 10:40 AM (IST)