Vegetables cultivation: ਸਰਦੀਆਂ ਦੇ ਮੌਸਮ ‘ਚ ਕਿਸਾਨਾਂ ਨੂੰ ਕਰਨੀ ਚਾਹੀਦੀ ਇਨ੍ਹਾਂ ਸਬਜ਼ੀਆਂ ਦੇ ਖੇਤੀ, ਹੋਵੇਗਾ ਬਹੁਤ ਮੁਨਾਫ਼ਾ
ਸਰਦੀਆਂ ਦੇ ਮੌਸਮ ਵਿੱਚ ਗਰਮ ਭੋਜਨ ਖਾਣ ਦਾ ਕੁਝ ਵੱਖਰਾ ਹੀ ਮਜ਼ਾ ਹੁੰਦਾ ਹੈ। ਇਸ ਮੌਸਮ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਬਾਜ਼ਾਰ ਵਿੱਚ ਆਉਂਦੀਆਂ ਹਨ। ਜੋ ਖਾਣ ਵਿੱਚ ਬਹੁਤ ਹੀ ਤਾਜ਼ੀਆਂ ਅਤੇ ਸੁਆਦ ਹੁੰਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿੱਚ ਮਟਰ, ਪਾਲਕ, ਬਥੂਆ ਆਦਿ ਸ਼ਾਮਲ ਹਨ। ਆਓ ਜਾਣਦੇ ਹਾਂ ਇਸ ਸੀਜ਼ਨ 'ਚ ਕਿਸਾਨ ਕਿਹੜੀਆਂ ਫਸਲਾਂ ਦੀ ਕਾਸ਼ਤ ਕਰ ਸਕਦੇ ਹਨ।
Download ABP Live App and Watch All Latest Videos
View In Appਕਿਸਾਨ ਭਰਾ ਸਰਦੀ ਦੇ ਮੌਸਮ ਵਿੱਚ ਹਰੇ ਮਟਰ ਉਗਾ ਸਕਦੇ ਹਨ। ਮਟਰ ਇਸ ਮੌਸਮ ਵਿੱਚ ਬੀਜੀ ਜਾਣ ਵਾਲੀ ਮੁੱਖ ਫ਼ਸਲ ਹੈ। ਇਸ ਸੀਜ਼ਨ 'ਚ ਇਹ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਦੀ ਖੇਤੀ ਕਰਦੇ ਹੋ ਤਾਂ ਤੁਹਾਨੂੰ ਭਾਰੀ ਮੁਨਾਫ਼ਾ ਮਿਲ ਸਕਦਾ ਹੈ।
ਇਸ ਮੌਸਮ ਵਿਚ ਫੁੱਲ ਗੋਭੀ ਦੀ ਕਾਸ਼ਤ ਵੀ ਇਕ ਵਧੀਆ ਵਿਕਲਪ ਹੈ। ਸਰਦੀਆਂ ਦੇ ਮੌਸਮ 'ਚ ਘਰਾਂ 'ਚ ਕਈ ਤਰ੍ਹਾਂ ਦੇ ਪਰਾਠੇ ਪਸੰਦ ਕੀਤੇ ਜਾਂਦੇ ਹਨ, ਜਿਨ੍ਹਾਂ 'ਚ ਫੁੱਲ ਗੋਭੀ ਦਾ ਪਰਾਠਾ ਵੀ ਸ਼ਾਮਲ ਹੈ। ਇਸ ਮੌਸਮ ਵਿੱਚ ਗੋਭੀ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ।
ਸਿਹਤ ਲਈ ਬਹੁਤ ਫਾਇਦੇਮੰਦ ਚੁਕੰਦਰ ਦੀ ਮੰਗ ਵੀ ਇਸ ਦੌਰਾਨ ਜ਼ਿਆਦਾ ਰਹਿੰਦੀ ਹੈ। ਲੋਕ ਇਸ ਨੂੰ ਸਲਾਦ ਦੇ ਰੂਪ 'ਚ ਖਾਂਦੇ ਹਨ ਅਤੇ ਇਸ ਦਾ ਜੂਸ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਕਾਸ਼ਤ ਕਰਨਾ ਵੀ ਇੱਕ ਵਧੀਆ ਵਿਕਲਪ ਹੈ।
ਸਰਦੀਆਂ ਵਿੱਚ ਪਾਲਕ ਦਾ ਝਾੜ ਵੀ ਚੰਗਾ ਹੁੰਦਾ ਹੈ। ਕਿਸਾਨ ਠੰਡ ਦੇ ਮੌਸਮ ਵਿੱਚ ਪਾਲਕ ਦੀ ਕਾਸ਼ਤ ਕਰ ਸਕਦੇ ਹਨ। ਜਿਸ ਲਈ ਲੂਮੀ ਜਾਂ ਰੇਤਲੀ ਮਿੱਟੀ ਸਭ ਤੋਂ ਵਧੀਆ ਹੈ। ਪਾਲਕ ਦੀ ਬਿਜਾਈ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ। ਪਾਲਕ ਦੀ ਫ਼ਸਲ ਨੂੰ ਪੱਕਣ ਲਈ ਲਗਭਗ 30 ਤੋਂ 40 ਦਿਨ ਲੱਗਦੇ ਹਨ।
ਕਿਸਾਨ ਬਰੋਕਲੀ ਦੀ ਕਾਸ਼ਤ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹਨ। ਬਰੋਕਲੀ ਦੀ ਫ਼ਸਲ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦਾ ਸਵਾਦ ਕਾਫੀ ਵਧੀਆ ਹੁੰਦਾ ਹੈ। ਨਾਲ ਹੀ ਕਿਸਾਨ ਭਰਾ ਇਸ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ।