ਚੰਨੀ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ, ਸੁੰਹ ਖਾਂਦਿਆਂ ਕਹਿ ਦਿੱਤੀ ਵੱਡੀ ਗੱਲ

ਸ਼ਹੀਦ ਭਗਤ ਸਿੰਘ ਦੀ 114ਵੀਂ ਜਯੰਤੀ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ ਭਗਤ ਸਿੰਘ ਜੀ ਦੇ ਜੱਦੀ ਘਰ ਪਹੁੰਚੇ।
Download ABP Live App and Watch All Latest Videos
View In App
ਇਥੇ ਉਨ੍ਹਾਂ ਵਿਜ਼ਟਰ ਬੁੱਕ 'ਤੇ ਇੱਕ ਖਾਸ ਗੱਲ ਲਿਖੀ ਹੈ। ਉਨ੍ਹਾਂ ਇਸ ਬੁੱਕ 'ਤੇ ਲਿਖਦਿਆਂ ਹਲਫ ਲਿਆ।

ਚੰਨੀ ਨੇ ਹਲਫ ਲੈਂਦਿਆਂ ਲਿਖਿਆ, “ਧੰਨ ਹੈ ਇਕ ਥਾਂ ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗਾ ਲੇਤਾ ਪੈਦਾ ਕੀਤਾ। ਇਸ ਮਿੱਟੀ ਨੂੰ ਮੱਥੇ ਲਾ ਕੇ ਮੈਨੂੰ ਬੇਹੱਦ ਖੁਸ਼ੀ ਹੋਈ। ਮੈਂ ਸਹੁੰ ਖਾਂਦਾ ਹਾਂ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਜੋ ਵੀ ਕਰਾਂਗਾ, ਮੈਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰਾਂਗਾ ਕਿ ਸਰਦਾਰ ਭਗਤ ਸਿੰਘ ਮੈਨੂੰ ਦੇਖ ਰਹੇ ਹਨ….
ਇਸ ਤੋਂ ਬਾਅਦ ਚੰਨੀ ਨੇ ਕਿਹਾ ਕਿ ਮੈਂ ਜੋ ਵੀ ਕਰਦਾ ਹਾਂ, ਮੈਂ ਇਸ ਸਮਝ ਨਾਲ ਕਰਦਾ ਹਾਂ ਕਿ ਸ਼ਹੀਦ ਭਗਤ ਸਿੰਘ ਮੈਨੂੰ ਦੇਖ ਰਹੇ ਹਨ ਅਤੇ ਮੇਰੇ ਵੱਲੋਂ ਕੋਈ ਗਲਤ ਕੰਮ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਪੰਜਾਬ ਨੂੰ ਅੱਗੇ ਲਿਜਾਣਾ ਮੇਰਾ ਪਹਿਲਾ ਫਰਜ਼ ਹੈ ਅਤੇ ਹਰ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਕੀਤਾ ਜਾਵੇਗਾ।
ਭਗਤ ਸਿੰਘ ਦੇ ਘਰ ਦੀ ਮਿੱਟੀ ਚੁੰਮ ਚੰਨੀ ਨੇ ਖਾਧੀ ਸੁੰਹ, ਪੰਜਾਬ ਨੂੰ ਸ਼ਹੀਦ ਦੀ ਸੋਚ ਮੁਤਾਬਕ ਅੱਗੇ ਲਿਜਾਵਾਂਗਾ
ਭਗਤ ਸਿੰਘ ਦੇ ਘਰ ਦੀ ਮਿੱਟੀ ਚੁੰਮ ਚੰਨੀ ਨੇ ਖਾਧੀ ਸੁੰਹ, ਪੰਜਾਬ ਨੂੰ ਸ਼ਹੀਦ ਦੀ ਸੋਚ ਮੁਤਾਬਕ ਅੱਗੇ ਲਿਜਾਵਾਂਗਾ