ਅੱਜ ਖੁਲ੍ਹੇ ਪੰਜਾਬ ਦੇ ਕਈ ਸਕੂਲ, ਬੱਚਿਆਂ, ਮਾਪਿਆਂ ਤੇ ਅਧਿਆਪਕਾਂ 'ਚ ਦੇਖਣ ਨੂੰ ਮਿਲਿਆ ਉਤਸ਼ਾਹ
ਅੱਜ ਪੰਜਾਬ 'ਚ ਕਾਫੀ ਸਕੂਲ ਖੁੱਲੇ। ਬਰਨਾਲਾ 'ਚ ਕੋਰੋਨਾ ਤੋਂ ਬਾਅਦ ਕਾਫੀ ਲੰਬੇ ਸਮੇਂ ਬਾਅਦ ਸਕੂਲ ਖੁੱਲੇ। ਬੱਚੇ ਬੜੇ ਉਤਸ਼ਾਹ ਨਾਲ ਪਹਿਲੇ ਦਿਨ ਸਕੂਲ ਗਏ। ਇਸ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਕੂਲ ਪ੍ਰਬੰਧਕਾਂ ਨੇ ਸਨੈਟਾਈਜਰ ਤੇ ਮਾਸਕਾਂ ਦਾ ਪ੍ਰਬੰਧ ਕੀਤਾ।
Download ABP Live App and Watch All Latest Videos
View In Appਵੱਡੀ ਗਿਣਤੀ 'ਚ ਮਾਪੇ ਬੱਚਿਆਂ ਨੂੰ ਸਕੂਲ ਛੱਡਣ ਆਏ ਤੇ ਬੱਚਿਆਂ ਤੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਬੱਚੇ ਡੇਢ ਸਾਲ ਤੋਂ ਘਰਾਂ 'ਚ ਸਨ ਤੇ ਬੱਚਿਆਂ ਦੀ ਪੜਾਈ 'ਤੇ ਬੁਰਾ ਅਸਰ ਪੈ ਰਿਹਾ ਸੀ। ਆਨਲਾਈਨ ਕਲਾਸਾਂ 'ਚ ਬੱਚਿਆਂ ਦੀ ਪੜਾਈ ਸਹੀ ਨਹੀਂ ਹੋ ਰਹੀ ਸੀ ਤੇ ਮਾਪਿਆ ਨੂੰ ਵੀ ਚਿੰਤਾ ਸੀ।
ਉਨ੍ਹਾਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਮੈਰਿਜ ਪੈਲਿਸ ਤੇ ਹੋਰ ਸਾਰੇ ਅਦਾਰੇ ਖੋਲ ਦਿੱਤੇ ਸਨ ਸਿਰਫ ਸਕੂਲ ਹੀ ਰਹਿ ਗਏ ਤੇ ਹੁਣ ਸਕੂਲ ਖੁੱਲਣ ਨਾਲ ਬੱਚਿਆਂ ਪੜਾਈ ਸ਼ੁਰੂ ਹੋ ਜਾਵੇਗੀ ਜਿਸ ਨਾਲ ਮਾਪਿਆਂ ਦੀ ਚਿੰਤਾ ਘਟੀ ਹੈ।
ਇਸ ਮੌਕੇ ਸਕੂਲ ਆਏ ਬੱਚਿਆਂ ਨੇ ਦੱਸਿਆ ਕਿ ਸਾਡੀ ਪੜਾਈ ਭਾਵੇ ਆਨਲਾਈਨ ਚੱਲ ਰਹੀ ਸੀ ਪਰ ਪੜਾਈ ਪੂਰੀ ਤਰਾਂ ਸਮਝ ਨਹੀਂ ਆ ਰਹੀ ਸੀ। ਫੇਸ ਟੂ ਫੇਸ ਟੀਚਰ ਨਾਲ ਕੁੱਝ ਵੀ ਪੁੱਛ ਸਕਦੇ ਹਾਂ ਤੇ ਸਕੂਲ ਖੁੱਲਣ ਨਾਲ ਆਪਣੇ ਦੋਸਤਾਂ ਨੂੰ ਮਿਲ ਸਕਦੇ ਹਾਂ ਜੋ ਕਿ ਡੇਢ ਸਾਲ ਤੋਂ ਘਰ ਬੈਠੇ ਨਹੀਂ ਮਿਲ ਸਕਦੇ ਸੀ।
ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਉਹ ਬੜੇ ਉਤਸ਼ਾਹ ਨਾਲ ਸਕੂਲ ਆਏ ਹਾਂ ਤੇ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਬਰਨਾਲਾ ਦੇ ਸੀਨੀਅਰ ਸਕੈਡਰੀ ਸਕੂਲ ਖੁੱਡੀ ਕਲਾਂ ਤੇ ਮੁੱਖ ਅਧਿਆਪਕ ਦਰਸ਼ਨ ਸਿੰਘ ਚੀਮਾ ਤੇ ਅਧਿਆਪਕ ਰਜੀਵ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸਕੂਲ ਖੁੱਲਣ ਨਾਲ ਉਨ੍ਹਾਂ ਦੇ ਸਾਰੇ ਸਟਾਫ 'ਚ ਉਤਸਾਹ ਤੇ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕੋਵਿਡ ਨੂੰ ਲੈਕੇ ਜੋ ਵੀ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ ਹਨ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ।
ਕਲਾਸ ਰੂਮਾਂ ਨੂੰ ਸਨੈਟਾਈਜ ਕੀਤਾ ਗਿਆ ਤੇ ਬੱਚਿਆਂ ਲਈ ਮਾਸਕ ਸਨੈਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਅਧਿਆਪਕਾਂ ਦਾ ਕਹਿਣਾ ਸੀ ਬੱਚਿਆਂ ਦੀ ਸਿਹਤ ਦੇ ਮੱਦੇਨਜਰ ਪਾਣੀ ਤੇ ਖਾਣ ਪੀਣ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਬਾਕੀ ਹੋਰ ਐਕਟੀਵਿਟੀ ਵੀ ਪੰਜਾਬ ਸਰਕਾਰ ਦੀਆਂ ਗਾਈਡਲਈਨਜ ਮਤਾਬਕ ਹੀ ਕਰਵਾਈਆਂ ਜਾਣਗੀਆਂ।