ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ ਲੋਕਾਂ ਲਈ ਖੋਲ੍ਹਿਆ, ਇਨ੍ਹਾਂ ਸ਼ਖ਼ਸੀਅਤਾਂ ਦੀਆਂ ਲਾਈਆਂ ਤਸਵੀਰਾਂ
ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਰਗਿਆਣਾ ਚੌਗਿਰਦੇ ਦੇ ਬਾਲਾ ਜੀ ਕੰਪਲੈਕਸ 'ਚ ਬਣਾਇਆ ਗੌਰਵ ਮਿਊਜੀਅਮ ਆਮ ਲੋਕਾਂ ਲਈ ਖੋਲਿਆ ਗਿਆ ਹੈ।
Download ABP Live App and Watch All Latest Videos
View In Appਗੌਰਵ ਮਿਊਜੀਅਮ ਨੂੰ ਵੱਖ-ਵੱਖ ਹਿੱਸਿਆ 'ਚ ਵੰਡ ਕੇ ਦੇਸ਼ ਤੇ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦੀਆਂ ਤਸਵੀਰਾਂ 'ਤੇ ਜੀਵਨੀ 'ਤੇ ਚਾਨਣਾ ਪਾਇਆ ਗਿਆ ਹੈ।
ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਤੇ ਅੰਗਰੇਜ਼ ਹਕੂਮਤ ਨਾਲ ਲੜਨ ਵਾਲੇ ਆਜ਼ਾਦੀ ਪ੍ਰਵਾਨਿਆਂ ਲਈ ਵੱਖਰਾ ਜ਼ੋਨ ਬਣਾ ਕੇ ਤਸਵੀਰਾਂ/ ਜੀਵਨੀ 'ਤੇ ਰੌਸ਼ਨੀ ਪਾਈ ਗਈ ਹੈ।
ਇਸ ਤੋਂ ਇਲਾਵਾ ਸਾਂਝੇ ਪੰਜਾਬ (ਚੜ੍ਹਦੇ ਤੇ ਲਹਿੰਦੇ) ਪੰਜਾਬ ਦੇ ਇਤਿਹਾਸ ਦਾ ਜ਼ਿਕਰ ਕੀਤਾ ਗਿਆ ਹੈ। ਅੱਤਵਾਦ ਦੌਰਾਨ ਸ਼ਹੀਦ ਹੋਏ ਮਾਸੂਮਾਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਹਨ।
ਦੁਰਗਿਆਣਾ ਮੰਦਰ ਦੇ ਇਤਿਹਾਸ ਤੇ ਸਨਾਤਨ ਧਰਮ ਲਈ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਯਾਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿੱਖ ਰਾਜ ਦੇ ਚੋਟੀ ਦੇ ਜਰਨੈਲਾਂ ਦੀ ਜੀਵਨੀ ਵੀ ਲਿਖੀ ਗਈ ਹੈ ਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪੰਜਾਬ ਵਾਸੀਆਂ, ਜਿਨਾਂ 'ਚ ਰਾਜਨੀਤਕ, ਗੈਰ ਰਾਜਨੀਤਕ, ਸਮਾਜਿਕ, ਧਾਰਮਿਕ, ਖਿਡਾਰੀਆਂ ਦੀ ਤਸਵੀਰਾਂ ਲਾਈਆਂ ਗਈਆਂ ਹਨ।
ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸਕੱਤਰ ਅਰੁਣ ਖੁਰਾਨਾ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕਮੇਟੀ ਵੱਲੋਂ ਮਿਊਜੀਅਮ ਖੋਲ੍ਹਣ ਦੀ ਤਜਵੀਜ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ।
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ
ਦੁਰਗਿਆਣਾ ਮੰਦਰ 'ਚ ਗੌਰਵ ਮਿਊਜੀਅਮ