Women Farmers Kisan Sansad: ਪਾਰਲੀਮੈਂਟ ਦੇ ਬਰਾਬਰ ਔਰਤਾਂ ਦੀ ਕਿਸਾਨ ਸੰਸਦ, ਜੋਸ਼ ਵੇਖ ਹਰ ਕੋਈ ਹੈਰਾਨ
ਅੱਜ ਸਿੰਘੂ ਸਰਹੱਦ ਤੋਂ 200 ਮਹਿਲਾ ਕਿਸਾਨ 5 ਬੱਸਾਂ ਵਿੱਚ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਜੰਤਰ ਮੰਤਰ ਵੱਲ ਰਵਾਨਾ ਹੋਈਆਂ। ਔਰਤਾਂ ਦਾ ਜੋਸ਼ ਵੇਖ ਹਰ ਕੋਈ ਹੈਰਾਨ ਹੋਣ ਲਈ ਮਜਬੂਰ ਸੀ।
Download ABP Live App and Watch All Latest Videos
View In Appਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਹਨ।
ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ ਹੋ ਗਏ ਹਨ। ਔਰਤਾਂ ਅੱਜ ਦਿੱਲੀ ਵਿੱਚ ਕਿਸਾਨ ਪਾਰਲੀਮੈਂਟ ਚਲਾਉਣਗੀਆਂ।
ਕਿਸਾਨਾਂ ਦੀ ਸੰਸਦ ਬਾਰੇ ਔਰਤਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਔਰਤਾਂ ਕਿਸੇ ਵੀ ਵਰਗ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ ਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀਆਂ ਹਨ ਤੇ ਉਹ ਹੁਣ ਕਿਸਾਨਾਂ ਦੀ ਸੰਸਦ ਵੀ ਬਾਖ਼ੂਬੀ ਚਲਾ ਕੇ ਵਿਖਾਉਣਗੀਆਂ।
ਅੰਦੋਲਨਕਾਰੀ ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰਦੇ ਹਨ ਕਿ ਸਰਕਾਰ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਰੱਦ ਕਰ ਦੇਵੇ।
ਸੰਯੁਕਤ ਕਿਸਾਨ ਮੋਰਚਾ 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਨੂੰ ਕਿਸਾਨ ਸੰਸਦ ਚਲਾਉਣ ਲਈ ਜੰਤਰ ਮੰਤਰ ਭੇਜ ਰਿਹਾ ਹੈ। ਉਸੇ ਲੜੀ ਵਿੱਚ ਅੱਜ 200 ਮਹਿਲਾ ਕਿਸਾਨ ਅੱਜ ਸਿੰਘੂ ਸਰਹੱਦ ਤੋਂ 5 ਬੱਸਾਂ ਵਿਚ ਦਿੱਲੀ ਲਈ ਰਵਾਨਾ ਹੋਈਆਂ।