Full Dress Rehearsal of RD Parade:ਗਣਤੰਤਰ ਦਿਵਸ ਤੋਂ ਪਹਿਲਾਂ ਹੋਈ Full Dress Rehearsal , ਦੇਖੋ ਸ਼ਾਨਦਾਰ ਤਸਵੀਰਾਂ
Full Dress Rehearsal of RD Parade:ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਅੱਜ ਦੇਸ਼ 'ਚ ਗਣਤੰਤਰ ਦਿਵਸ ਦੇ ਜਸ਼ਨ ਵੀ ਸ਼ੁਰੂ ਹੋ ਗਏ ਹਨ। ਇਸ ਮੌਕੇ ਦਿੱਲੀ ਰਾਜਪੱਥ 'ਤੇ ਪਰੇਡ ਦੀ ਫੁੱਲ ਡਰੈਸ ਰਿਹਰਸਲ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਸੈਨਾ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਤਿੰਨੋਂ ਵਿੰਗਾਂ ਦੇ ਕੁੱਲ 16 ਮਾਰਚਿੰਗ ਸਕੁਐਡ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸਮੇਤ ਸਾਰੇ ਪਤਵੰਤਿਆਂ ਦੇ ਸਾਹਮਣੇ ਰਾਜਪਥ 'ਤੇ ਮਾਰਚ ਕਰਨਗੇ। ਵੇਖੋ ਫੁੱਲ ਡਰੈਸ ਰਿਹਰਸਲ ਦੀਆਂ ਤਸਵੀਰਾਂ -
Download ABP Live App and Watch All Latest Videos
View In Appਫੁੱਲ ਡਰੈੱਸ ਰਿਹਰਸਲ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਪਰੇਡ ਕੱਢੀ। ਗਣਤੰਤਰ ਦਿਵਸ ਪਰੇਡ 'ਚ ਭਾਰਤੀ ਹਥਿਆਰਬੰਦ ਬਲਾਂ ਦੀਆਂ ਅੱਠ ਟੁਕੜੀਆਂ ਹਿੱਸਾ ਲੈਣਗੀਆਂ।
ਇਸ ਮੌਕੇ ਫੌਜ ਦੀਆਂ 6 ਟੁਕੜੀਆਂ, ਹਵਾਈ ਸੈਨਾ ਅਤੇ ਜਲ ਸੈਨਾ ਦੀ ਇੱਕ-ਇੱਕ ਯੂਨਿਟ ਸ਼ਾਮਲ ਹੋਵੇਗੀ।
ਇਸ ਦੇ ਨਾਲ ਹੀ ਪੈਰਾਸ਼ੂਟ ਰੈਜੀਮੈਂਟ ਦੀ ਟੁਕੜੀ ਨਵੀਆਂ ਰਾਈਫਲਾਂ ਦੇ ਨਾਲ ਨਵੀਂ ਲੜਾਕੂ ਡ੍ਰੈੱਸ ਪਹਿਨੇਗੀ। ਮੇਜਰ ਜਨਰਲ ਆਲੋਕ ਕੱਕੜ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਆਜ਼ਾਦੀ ਦੇ ਅੰਮ੍ਰਿਤ ਦੇ' ਥੀਮ 'ਤੇ ਆਧਾਰਿਤ ਪਿਰਾਮਿਡ ਬਣਤਰ ਪ੍ਰਮੁੱਖ ਹਨ। ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਲੋਟਸ ਫਾਰਮੇਸ਼ਨ, ਬਾਰਡਰ ਮੈਨ ਸਲੂਟ, ਫਲਾਈ ਰਾਈਡਿੰਗ, ਪਵਨ ਚੱਕੀ, ਹੌਰੀਜ਼ੋਂਟਲ ਬਾਰ ਐਕਸਰਸਾਈਜ਼, ਸਿਕਸ ਮੈਨ ਬੈਲੇਂਸ, ਐਰੋ ਪੋਜੀਸ਼ਨ, ਜੈਗੁਆਰ ਪੋਜੀਸ਼ਨ, ਹਿਮਾਲਿਆ ਦੇ ਸੈਂਟੀਨੇਲਜ਼ ਸ਼ਾਮਲ ਹਨ।
ਗਣਤੰਤਰ ਦਿਵਸ ਦੀ ਪਰੇਡ 'ਚ ਜਾਂਬਾਜ਼ ਮੋਟਰਸਾਈਕਲ ਟੀਮ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ।
ਇਸ ਸਾਲ BSF ਦਾ 'ਸੀਮਾ ਭਵਾਨੀ' ਅਤੇ ITBP ਦੀ ਟੁਕੜੀ ਬਾਈਕ 'ਤੇ ਸ਼ਾਨਦਾਰ ਸਟੰਟ ਕਰਦੀ ਨਜ਼ਰ ਆਵੇਗੀ।
1971 ਦੀ ਜੰਗ 'ਚ ਪਾਕਿਸਤਾਨੀ ਫੌਜ ਨੂੰ ਢੇਰ ਕਰਨ ਵਾਲੇ ਪੀ.ਟੀ.-76 ਅਤੇ ਸੈਂਚੁਰੀਅਨ ਟੈਂਕ ਸਭ ਤੋਂ ਪਹਿਲਾਂ ਰਾਜਪਥ 'ਤੇ ਹੋਣ ਵਾਲੀ ਪਰੇਡ 'ਚ ਸ਼ਾਮਲ ਹੋਣਗੇ।
ਇਸ ਸਾਲ, ਹਵਾਈ ਸੈਨਾ ਦੇ ਜੈਗੁਆਰ, ਰਾਫੇਲ ਅਤੇ ਸੁਖੋਈ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਜਲ ਸੈਨਾ ਦੇ ਪੀ8ਆਈ ਟੋਹੀ ਜਹਾਜ਼ ਅਤੇ ਮਿਗ-29 ਲੜਾਕੂ ਜਹਾਜ਼ ਵੀ ਪਹਿਲੀ ਵਾਰ ਫਲਾਈਪਾਸਟ 'ਚ ਹਿੱਸਾ ਲੈਣਗੇ।
ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਭਾਰਤ ਨੂੰ ਖਾਸ ਕਰਕੇ ਜਲ ਸੈਨਾ ਦੀ ਝਾਂਕੀ ਵਿੱਚ ਦਿਖਾਇਆ ਗਿਆ ਹੈ।