Monsoon: ਪਹਾੜਾਂ 'ਚ ਮਾਨਸੂਨ ਨੇ ਮਚਾਈ ਤਬਾਹੀ, ਪਾਣੀ-ਪਾਣੀ ਹੋਇਆ ਦੇਸ਼! ਤਸਵੀਰਾਂ 'ਚ ਦੇਖੋ ਮੀਂਹ ਕਾਰਨ ਹੋਈ ਤਬਾਹੀ
ਦੇਸ਼ ਦੇ 8 ਸੂਬਿਆਂ 'ਚ ਮੀਂਹ ਕਾਰਨ ਇਸ ਸਮੇਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਆਲਮ ਇਹ ਹੈ ਕਿ ਇਨ੍ਹਾਂ ਰਾਜਾਂ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ।
Download ABP Live App and Watch All Latest Videos
View In Appਇਨ੍ਹਾਂ ਰਾਜਾਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਸਾਮ, ਕੇਰਲ, ਗੋਆ-ਕਰਨਾਟਕ ਅਤੇ ਨਾਗਾਲੈਂਡ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ 133 ਸੜਕਾਂ ਬੰਦ ਹਨ। ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਪਾਣੀ ਦੀਆਂ 1694 ਸਕੀਮਾਂ ਠੱਪ ਪਈਆਂ ਹਨ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
ਉਤਰਾਖੰਡ 'ਚ ਅਜਿਹਾ ਹੈ ਕਿ ਖਰਾਬ ਮੌਸਮ ਕਾਰਨ 154 ਸੜਕਾਂ ਬੰਦ ਹੋ ਗਈਆਂ ਹਨ।
ਦੂਜੇ ਪਾਸੇ ਅਸਾਮ ਦੇ 6 ਜ਼ਿਲ੍ਹਿਆਂ ਵਿੱਚ 121 ਪਿੰਡਾਂ ਦੇ ਕਰੀਬ 22 ਹਜ਼ਾਰ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।
ਜਿੱਥੇ ਇੱਕ ਪਾਸੇ ਭਾਰੀ ਮੀਂਹ ਪੈ ਰਿਹਾ ਹੈ, ਉੱਥੇ ਹੀ ਕਾਰਗਿਲ ਵਿੱਚ 4 ਤੋਂ 5 ਇੰਚ ਤੱਕ ਬਰਫ਼ਬਾਰੀ ਦਰਜ ਕੀਤੀ ਗਈ ਹੈ।
ਹਿਮਾਚਲ ਵਿੱਚ 8 ਅਤੇ 9 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਸ਼ਨੀਵਾਰ ਤੋਂ ਸੂਬੇ ਭਰ 'ਚ ਭਾਰੀ ਬਾਰਿਸ਼ ਹੋ ਰਹੀ ਹੈ।